ਬੀਬੀਐਨ ਨੈਟਵਰਕ ਪੰਜਾਬ,ਬਰਨਾਲਾ ਬਿਊਰੋਂ,19 ਨਵੰਬਰ
ਪੰਜਾਬ ਸਰਕਾਰ ਨੇ ਪਰਾਲੀ ਨੂੰ ਅੱਗ ਲਗਾਉਣ ਤੇ ਪਾਬੰਦੀ ਲਗਾ ਰੱਖੀ ਹੈ।ਪਰ ਕੁੱਝ ਲੋਕ ਅਜੇ ਵੀ ਇਸਦੀ ਉਲੰਘਣਾ ਕਰ ਰਹੇ ਹਨ।ਜਿਸ ਨਾਲ ਹਵਾ ਦਾ ਪ੍ਰਦੂਸ਼ਣ ਤਾਂ ਵੱਧ ਹੀ ਰਿਹਾ ਹੈ,ਨਾਲ ਹੀ ਕਈ ਵਾਰ ਆਸ—ਪਾਸ ਅਣਜਾਣੇ ਚ ਕੋਈ ਘਟਨਾ ਘਟ ਜਾਂਦੀ ਹੈ।ਇਸਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਬੀਤੀ ਰਾਤ
ਮਿਤੀ 18—11—2022 ਨੂੰ ਇੱਕ ਸਹਾਇਕ ਕਾਰਜਕਾਰੀ ਇੰਜੀਨੀਅਰ ਵੰਡ ਉਪ—ਮੰਡਲ ਪੀ.ਐਸ.ਪੀ.ਸੀ.ਐਲ.ਮਹਿਲ ਕਲਾਂ ਵੱਲੋਂ ਮੋਸੂਲ ਹੋਇਆ ਕਿ ਦੋਸ਼ੀ ਹਰਭੁਪਿੰਦਰ ਸਿੰਘ ਸਿੰਘ ੳਰਫ਼ ਲਾਡੀ ਵਾਸੀ ਬਿਜਨੀ ਗੱਰਿਡ ਮਹਿਲ ਕਲਾਂ ਨੇ ਸਮੇਤ ਬਾਕੀ ਸਾਥੀਆਂ ਦੇ 220 ਕੇ.ਵੀ. ਗਰਿੱਡ ਮਹਿਲ ਕਲਾਂ ਦੀਆਂ ਪਾਵਰ ਕੌਸ਼ਲਾਂ ਨੂੰ ਪਰਾਲੀ ਦੀਆਂ ਗੰਡਾਂ ਨਾਲ ਅੱਗ ਲਗਾ ਕੇ ਸਾੜ ਦਿੱਤਾ ਹੈ।ਜਿਸ ਸੰਬੰਧੀ ਪੜਤਾਲ ਕਰਕੇ ਥਾਣਾ ਮਹਿਲ ਕਲਾਂ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ ਹੈ।
ADVERTISEMENT
ADVERTISEMENT
ADVERTISEMENT