ADVERTISEMENT
ਬੀਬੀਐਨ ਨੈਟਵਰਕ ਪੰਜਾਬ,ਬਰਨਾਲਾ ਬਿਊਰੋਂ,19 ਨਵੰਬਰ
ਹੁਣ ਸਰਦੀਆਂ ਦੀ ਰੁੱਤ ਸ਼ੁਰੂ ਹੋਣ ਤੇ ਗਰੀਬ ਅਤੇ ਜਰੂਰਤ ਮੰਦ ਬੱਚਿਆ ਨੂੰ ਕੋਟੀਆਂ ਵੰਡਣ ਦਾ ਕੰਮ ਕਾਫ਼ੀ ਜਗ੍ਹਾ ਤੇ ਸ਼ੁਰੂ ਕੀਤਾ ।ਜਿਸ ਵਿੱਚ ਕਈ ਵਾਰ ਮਜ਼ਬੂਰੀ ਦੇ ਮਾਰੇ ਕੁੱਝ ਬੱਚੇ ਆਪਣੇ ਲਈ ਇਹ ਕੋਟੀਆਂ ਨਹੀਂ ਖਰੀਦ ਸਕਦੇ ਤਾਂ ਇਹਨਾਂ ਦੀ ਸਹਾਇਤਾ ਲਈ ਲੋਕ ਇਹਨਾਂ ਕੰਮਾਂ ਲਈ ਮਦਦ ਕਰਦੇ ਹਨ। ਅੱਜ ਮਿਤੀ 19.11.2022 ਨੂੰ ਸ.ਸ.ਸ.ਸਮਾਰਟ ਸਕੂਲ ਲੜਕੇ ਬਰਨਾਲਾ ਵਿੱਚ ਜਗਦੀਸ਼ ਸਵੀਟਸ ਵੱਲੋਂ ਸ੍ਰੀ ਰਾਹੁਲ ਜੁਨੇਜ਼ਾ ਅਤੇ ਸ੍ਰੀਮਤੀ ਭਾਗਯਾ ਸ੍ਰੀ ਜੁਨੇਜ਼ਾ ਨੇ ਲੋੜਵੰਦ ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ ।ਇਸ ਮੌਕੇ ਪ੍ਰਿੰਸੀਪਲ ਸਾਹਿਬ ਅਤੇ ਸਟਾਫ਼ ਮੈਂਬਰ ਸ੍ਰੀਮਤੀ ਰੇਸ਼ੋ ਰਾਣੀ ,ਸ੍ਰੀਮਤੀ ਪ੍ਰੇਮ ਰਾਣੀ ਅਤੇ ਸ੍ਰੀਮਤੀ ਵਰਿੰਦਰ ਹਾਜਰ ਸਨ।ਉਹਨਾਂ ਦਾ ਪ੍ਰਿੰਸੀਪਲ ਸਾਹਿਬ ਅਤੇ ਸਟਾਫ਼ ਮੈਂਬਰਾ ਵੱਲੋਂ ਬਹੁਤ—ਬਹੁਤ ਧੰਨਵਾਦ ਕੀਤਾ ਗਿਆ।
ADVERTISEMENT
ADVERTISEMENT