ਬੀਬੀਐਨ ਨੈਟਵਰਕ ਪੰਜਾਬ ,ਮਹਿਲ ਕਲਾਂ ,ਬਰਨਾਲਾ ਬਿਊਰੋਂ,19 ਨਵੰਬਰ
ਅੱਜ ਦੇ ਭਾਰਵੇਂ ਜਿਸ ਵਿੱਚ ਕਿਸਾਨਾਂ ਤੇ ਔਰਤਾਂ ਸਮੇਤ ਨੌਜਵਾਨਾਂ ਦੀ ਵੱਡੇ ਇੱਕਠ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਅੱਜ ਦੇ ਦਿਨ ਪ੍ਰਧਾਨ ਮੰਤਰੀ ਮੋਦੀ ਨੂੰ ਲੋਕਾ ਦੇ ਏਕੇ ਨੇ ਥੁੱਕਿਆ ਚੱਟਣ ਲਈ ਮਜਬੂਰ ਕਰ ਦਿੱਤਾ ਸੀ,ਅੱਜ ਦੇ ਇਸ ਖੁਸ਼ੀ ਭਰੇ ਦਿਨ ਨੂੰ ਲੋਕ ਇਤਿਹਾਸਕ ਤੌਰ ਤੇ ਸਾਰੀ ਜਿੰਦਗੀ ਜਸ਼ਨਾਂ ਦੇ ਰੂਪ ਚ ਮਨਾਇਆ ਕਰਨਗੇ।ਕਾਲੇ ਕਾਨੂੰਨ ਖਿਲਾਫ ਲੜੇ ਇਤਿਹਾਸਕ ਕਿਸਾਨ ਅੰਦੋਲਨ ਦੀ ਵੱਡੀ ਪ੍ਰਾਪਤੀ ਕਿ ਲੋਕਾ ਦਾ ਵਿਸਵਾਸ਼ ਆਪਣੀ ਤਾਕਤ ਚ ਵਧਿਆ ਤੇ ਵਿਸਵਾਸ ਹੋਰ ਗੂੜਾ ਹੋਇਆ ਕਿ ਸਾਂਤਮਈ ਤੇ ਏਕਤਾ ਨਾਲ ਲੰਮੇ ਸੰਘਰਸ ਕਰਕੇ ਵੱਡੀਆ ਪ੍ਰਾਪਤੀਆ ਕੀਤੀਆ ਜਾ ਸਕਦੀਆ ਹਨ।ਕਿਉਕਿ ਮੋਦੀ ਦਾ ਲੋਕ ਮਨਾ ਵਿੱੰਚ ਇਹ ਨਿਸਚਾ ਬਣਿਆ ਹੋਇਆ ਸੀ ਕਿ ਜੋ ਮੋਦੀ ਨੇ ਕਰ ਦਿੱਤਾ ਉਹ ਪੱਥਰ ਤੇ ਲਕੀਰ ਹੈ ਪਰ ਕਿਰਤੀ ਲੋਕਾ ਦੇ ਜਝਾਰੂ ਸੰਘਰਸ ਅੱਗੇ ਮੋਦੀ ਹਕੂਮਤ ਨੂੰ ਝੁਕਣਾ ਪਿਆ ਭਾਵੇ ਸਮਾਾਂ ਵੱਧ ਲੱਗ ਗਿਆ,ਪਰ ਮੋਦੀ ਦੀ ਫਾਸੀਵਾਦੀ ਹਕੂਮਤ ਨੂੰ ਗੋਡਿਆ ਭਾਰ ਕਰਕੇ ਲੋਕਾਂ ਦੇ ਹੌਸਲੇ ਬੁਲੰਦ ਹੌਏ ਤੇ ਪੂਰੇ ਦੇਸ ਵਿੱਚ ਜਸਨ ਮਨਾਏ ਗਏ ਤੇ ਰਾਤ ਨੂੰ ਸਭ ਘਰਾਂ ਤੇ ਦੀਪ ਮਾਲਾ ਕੀਤੀ ਗਈ ਜੋ ਅੱਜ ਵੀ ਪੂਰੀ ਕਿਰਤੀ ਜਮਾਤ ਘਰਾਂ ਤੇ ਦੀਪਮਾਲਾ,ਅਤਿਸਬਾਜੀ ਪਟਾਕੇ ਚਲਾਏ ਜਾਣਗੇ,ਉਕਤ ਤੋ ਇਲਾਵਾ ਜਿਲਾ ਪ੍ਰਧਾਨ ਦਰਸਨ ਸਿੰਘ ਉੱਗਕੇ,ਕਾਲਾ ਜੈਦ ,ਭੋਲਾ ਸਿੰਘ ਛੰਨਾ ,ਜਗਰਾਜ ਸਿੰਘ ਹਰਦਾਸਪੁਰਾ,ਗੁਰਮੇਲ ਸ਼ਰਮਾ,ਕੁਲਵੰਤ ਸਿੰਘ,ਭਦੌੜ,ਪਰਮਿੰਦਰ ਸਿੰਘ ,ਹੰਢਾਇਆ, ਸਵਰਨ ਸਿੰਘ,ਭਾਈਰੂਪਾ,ਬਲਦੇਵ ਸਿੰਘ ਭਾਈਰੂਪਾ ਆਦਿ ਆਗੂਆ ਨੇ ਆਪਣੇ ਵਿਚਾਰ ਸਾਂਝੇ ਕੀਤੇ ਗਿਆ।