ਬੀਬੀਐਨ ਨੈਟਵਰਕ ਪੰਜਾਬ,ਲੁਧਿਆਣਾ ਬਿਊਰੋਂ,19 ਨਵੰਬਰ
ਅੱਜ ਕਲ੍ਹ ਪੰਜਾਬ ਲੁੱਟ—ਖੋਹ ਅਤੇ ਚੋਰਾਂ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।ਇਹਨਾਂ ਚ ਚੋਰੀ ਵਿੱਚ ਸਮਾਨ ਮੋਬਾਇਲਾਂ ,ਨਕਦੀ,ਪੈਸੇ ਅਤੇ ਸੋਨੇ ਚਾਂਦੀ ਦੀਆਂ ਚੀਜ਼ਾਂ ਆਦਿ ਦੀ ਚੋਰੀ ਹੁੰਦੀ ਹੈ।ਜਿੰਨ੍ਹਾਂ ਵਿੱਚ ਕਈ ਵਾਰ ਜਾਨੀ —ਮਾਲ ਨੁਕਸਾਨ ਵੀ ਹੋ ਜਾਂਦਾ ਹੈ।ਇਹ ਮਾਮਲਾ
ਥਾਣਾ ਸਾਹਨੇਵਾਲ ਦੀ ਪੁਲਿਸ ਨੇ ਦੋ ਅਜਿਹੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਰਾਤ ਵੇਲੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਰਾਹਗੀਰਾਂ ਉਪਰ ਦਾਤ ਨਾਲ ਵਾਰ ਕਰਦੇ ਅਤੇ ਉਨ੍ਹਾਂ ਕੋਲੋਂ ਨਕਦੀ ਤੇ ਮੋਬਾਈਲ ਫੋਨ ਲੁੱਟ ਲੈਂਦੇ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚ ਦੋ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਹਨ। ਤਫ਼ਤੀਸ਼ੀ ਅਫ਼ਸਰ ਰਾਮ ਮੂਰਤੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸ਼ਿਮਲਾਪੁਰੀ ਦੇ ਅਮਨ ਬਾਂਸਲ ਉਰਫ ਸਨੀ ਅਤੇ ਗਿਆਸਪੁਰਾ ਦੇ ਰਹਿਣ ਵਾਲੇ ਆਸ਼ੀਸ਼ ਕੁਮਾਰ ਵਜੋਂ ਹੋਈ ਹੈਫ਼ ਜਾਣਕਾਰੀ ਦਿੰਦਿਆਂ ਤਫਤੀਸ਼ ਰਾਮ ਮੂਰਤੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਮੁਲਜ਼ਮ ਰਾਤ ਵੇਲੇ ਸ਼ਹਿਰ ਦੇ ਵੱਖੑਵੱਖ ਇਲਾਕਿਆਂ ਵਿਚ ਜਾ ਕੇ ਲੋਕਾਂ ਨੂੰ ਦਾਤ ਦੀ ਨੋਕ ਤੇ ਲੁੱਟਦੇ ਹਨ।ਮਿਲੀ ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਨੇ ਮੁਲਜ਼ਮਾਂ ਸਬੰਧੀ ਜਾਣਕਾਰੀਆਂ ਹਾਸਲ ਕੀਤੀਆਂ ਅਤੇ ਉਨ੍ਹਾਂ ਨੂੰ ਢਿੱਲੋਂ ਚੌਂਕ ਕੰਗਣਵਾਲ ਤੋਂ ਕਾਬੂ ਕੀਤਾ।ਪੁਲਿਸ ਨੇ ਇਸ 9 ਮੋਬਾਈਲ ਫੋਨ ਅਤੇ ਚੋਰੀਸ਼ੁਦਾ 2 ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਪੁੱਛਗਿੱਛ ਦੇ ਦੌਰਾਨ ਮੁਲਜਮਾ ਕੋਲੋਂ ਕਈ ਖੁਲਾਸੇ ਹੋ ਸਕਦੇ ਹਨ।