ਬੀਬੀਐਨ ਨੈਟਵਰਕ ਪੰਜਾਬ,ਬਰਨਾਲਾ ਬਿਊਰੋਂ,19 ਨਵੰਬਰ
ਨੇੜਲੇ ਪਿੰਡ ਝਲੂਰ ਨੂੰ ਪਿੰਡ ਰੰਗੀਆਂ ਨੂੰ ਜੜਦੀ ਲਿੰਕ ਰੋੜ ਉੱਤੇ ਪੈਂਦੇ ਰੇਲਵੇ ਫਾਟਕ ਨੰਬਰ 82 ਨੂੰ ਰੇਲਵੇ ਪ੍ਰਸ਼ਾਸਨ ਨੇ ਬਿਨਾ ਕਿਸੇ ਨੋਟਿਸ ਦੇ ਰਾਤ ਬੰਦ ਕਰ ਦਿੱਤਾ ਹੈ ਪਿੰਡ ਝਲੂਰ ਦੇ ਕਿਸਾਨਾਂ ਦੇ ਬਹੁਤ ਸਾਰੇ ਖੇਤ ਰੇਲਵੇ ਫਾਟਕ ਦੀ ਪਿੰਡ ਰੰਗੀਆ ਸਾਈਡ ਪੈਂਦੇ ਹਨ ਕਣਕ ਬੀਜਣ ਅਤੇ ਖੇਤੀ ਬਾੜੀ ਸੰਦਾਂ, ਦੋਨੇਂ ਪਿੰਡਾਂ ਨੂੰ ਆਉਣ ਜਾਣ ਵਾਲੀ ਟਰੈਫ਼ਿਕ, ਟਰੈਕਟਰ ਟਰਾਲੀ, ਡੰਗਰਾ ਦੇ ਹਰੇ ਚਾਰੇ ਲਾਉਣ ਤੇ ਰੋਕ ਲੱਗ ਗਈ ਹੈ ਰੇਲਵੇ ਪ੍ਰਸ਼ਾਸਨ ਨੇ ਫਾਟਕ ਬੰਦ ਕਰ ਦਿੱਤਾ ਹੈ ਜਦੋਂ ਕਿ ਇਸ ਤੋ ਪਹਿਲਾ ਰੇਲਵੇ ਫਾਟਕ ਨੰਬਰ 83 ਬੰਦ ਪਿਆ ਹੈ ਪਿੰਡ ਝਲੂਰ ਅਤੇ ਪਿੰਡ ਰੰਗੀਆਂ ਦੇ ਵਾਸੀਆਂ, ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਪਿੰਡ ਝਲ਼ੂਰ ਅਤੇ ਪਿੰਡ ਰੰਗੀਆਂ ਦੀ ਪੰਚਾਇਤ ਅਤੇ ਦੋਨੇਂ ਪੀਡਾ ਦੇ ਵਾਸੀਆਂ ਵਲੋ ਡਿਪਟੀ ਕਮਿਸ਼ਨਰ ਬਰਨਾਲਾ ਚੇਤਾਵਨੀ ਦਿੰਦੇ ਹੋਏ ਮੰਗ ਪੱਤਰ ਦਿੱਤਾ ਗਿਆ ਹੈ ਕੀ ਰੇਲਵੇ ਫਾਟਕ ਨੰਬਰ 82 ਪਿੰਡ ਝਲੂਰ ੑ ਰੰਗੀਆਂ ਰੌੜ ਨੂੰ ਤੁਰੰਤ ਚਾਲੂ ਕੀਤਾ ਜਾਵੇ ਨਹੀਂ ਤਾ ਦੋਨੋਂ ਪਿੰਡਾਂ ਦੀ ਪੰਚਾਇਤਾਂ, ਦੋਨੇਂ ਪਿੰਡਾਂ ਦੇ ਵਾਸੀਆਂ, ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵਲੋ ਰੇਲਵੇ ਅਤੇ ਸੜਕ ਆਵਾਜਾਈ ਰੋਕ ਕੇ ਰੋਸ ਪ੍ਰਦਰਸ਼ਨ ਲਈ ਮਜਬੂਰ ਹੋਣਾ ਪਵੇਗਾ।ਇਸ ਸਮੇਂ ਪਿੰਡ ਰੰਗੀਆਂ ਦੇ ਸਰਪੰਚ ਦਲਵੀਰ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਬਲਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਪ੍ਰਧਾਨ ਜੈ ਸਿੰਘ, ਜਗਤਾਰ ਸਿੰਘ ਤਾਰਾ, ਐਡਵੋਕੇਟ ਪਰਵਿੰਦਰ ਸਿੰਘ ਝਲੂਰ, ਮਨਜੀਤ ਸਿੰਘ ਪੰਚ, ਪਿੰਡ ਆਗੂ ਬੀਹਲਾ ਸਿੰਘ, ਸੇਵਾ ਸਿੰਘ ਪੰਧੇਰ, ਬੋਘਾ ਸਿੰਘ,ਹਰਪ੍ਰੀਤਮ ਸਿੰਘ, ਨਿਰਮਲ ਸਿੰਘ, ਲੱਖਾ ਸਿੰਘ, ਭੁਪਿੰਦਰ ਸਿੰਘ ਆਦੀ ਹਾਜ਼ਰ ਸਨ