ਬੀਬੀਐਨ ਨੈਟਵਰਕ ਪੰਜਾਬ,ਬਠਿੰਡਾ ਬਿਊਰੋਂ,19 ਨਵੰਬਰ
ਅੱਜ ਕਲ੍ਹ ਪੰਜਾਬ ਚ ਗੈਂਗਵਾਰ ਦਿਨ ਬਦਿਨ ਵੱਧਦਾ ਜਾ ਰਿਹਾ ਹੈ।ਜਿਸ ਕਰਕੇ ਲੋਕਾਂ ਆਪਣੇ ਕੋਲ ਕਈ ਹਥਿਆਰ ਰੱਖੇ ਹੋਏ ਹਨ ਜੋ ਕਿ ਗੈਰ—ਕਾਨੂੰਨੀ ਹੈ।ਅੱਜ਼ ਕੱਲ੍ਹ ਘਰੇਲੂ ਕਲੇਸ਼ ਅਤੇ ਲੜਾਈ ਝਗੜੇ ਆਦਿ ਮਾਮਲੇ ਹੁੰਦੇ ਹਨ। ਜ਼ਿਸ ਕਾਰਣ ਇਹਨਾਂ ਲੜਾਈਆਂ ਚ ਮਾਮਲਾ ਕੁੱਟਮਾਰ ਤੋਂ ਮਰਨ ਮਾਰਨ ਤੱਕ ਪਹੁੰਚ ਜਾਂਦਾ ਹੈ। ਬੀਤੇ
ਸ਼ੁੱਕਰਵਾਰ ਸ਼ਾਮ ਸਰੇ ਬਾਜ਼ਾਰ ਔਰਤ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਕੁਝ ਘੰਟਿਆਂ ਵਿਚ ਗ੍ਰਿਫਤਾਰ ਕਰਕੇ ਇਸ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਹੈ। ਜ਼ਿਕਰਯੋਗ ਹੈ ਕਿ ਕਤਲ ਕਰਨ ਵਾਲਾ ਨੌਜਵਾਨ ਮ੍ਰਿਤਕਾ ਦੇ ਪਤੀ ਦਾ ਭਾਣਜਾ ਹੈ। ਉਕਤ ਔਰਤ ਮੁਲਜ਼ਮ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਸੀ ਤੇ ਹੁਣ ਉਕਤ ਨੌਜਵਾਨ ਔਰਤ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ ਸੀ, ਜਿਸ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਔਰਤ ਨੇ ਮੁਲਜ਼ਮ ਦੇ ਖ਼ਿਲਾਫ਼ ਬਲਾਤਕਾਰ ਕਰਨ ਦਾ ਪਰਚਾ ਦਰਜ ਕਰਵਾਇਆ ਸੀ ਤੇ ਬਾਅਦ ਵਿਚ ਆਪਸੀ ਸਹਿਮਤੀ ਨਾਲ ਇਕੱਠੇ ਰਹਿਣ ਲੱਗ ਪਏ।ਮਿਲੀਂ ਵਿੱਚ ਜਾਣਕਾਰੀ ਪੁਲਿਸ ਨੇ ਮੁਲਜ਼ਮ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ 32 ਬੋਰ ਦਾ ਰਿਵਾਲਵਰ ਅਤੇ ਮੋਟਰ ਸਾਇਕਲ ਵੀ ਬਰਾਮਦ ਕਰ ਲਿਆ ਹੈ। ਉਕਤ ਨੌਜਵਾਨ ਦੇ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਦੀ ਪਛਾਣ ਸੁਖਪਾਲ ਸਿੰਘ ਵਾਸੀ ਪਿੰਡ ਬਲੂਆਣਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਉਕਤ ਨੌਜਵਾਨ ਦੇ ਖਿਲਾਫ ਇਸ ਤੋਂ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ 13 ਮਾਮਲੇ ਦਰਜ ਹਨ।ਇਸ ਸਬੰਧੀ ਸਥਾਨਕ ਸੈਕਟਰੀਏਟ ਵਿਚ ਕੀਤੀ ਗਈ ਪ੍ਰੈਸ ਵਾਰਤਾ ਦੌਰਾਨ ਇੰਸਪੈਕਟਰ ਜਨਰਲ ਐਸਪੀਐਸ ਪਰਮਾਰ ਨੇ ਦੱਸਿਆ ਹੈ ਕਿ ਯੋਬਨਦੀਪ ਸਿੰਘ ਵਾਸੀ ਬਠਿੰਡਾ ਨੇ ਬਿਆਨ ਦਰਜ ਕਰਵਾਏ ਹਨ ਕਿ ਲੰਘੀ ਸ਼ਾਮ ਨੂੰ ਉਹ ਆਪਣੀ ਮਾਤਾ ਕੁਲਵਿੰਦਰ ਕੌਰ ਨਾਲ ਸਥਾਨਕ ਕਚਹਿਰੀਆਂ ਦੇ ਕੋਲ ਬੈਠਾ ਸੀ। ਇਸ ਦੌਰਾਨ ਉਸ ਦੀ ਭੂਆ ਦਾ ਲੜਕਾ ਸੁਖਪਾਲ ਸਿੰਘ ਅਣਪਛਾਤੇ ਨੌਜਵਾਨਾਂ ਨਾਲ ਆਇਆ ਤੇ ਉਸ ਦੀ ਮਾਂ ਨੂੰ ਗੋਲ਼ੀ ਮਾਰ ਕੇ ਭੱਜ ਗਿਆ। ਪੀੜਤ ਅਨੁਸਾਰ ਸਾਲ 2019 ਵਿਚ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੀ ਮਾਤਾ ਅਤੇ ਸੁਖਪਾਲ ਸਿੰਘ ਆਪਸੀ ਸਹਿਮਤੀ ਨਾਲ ਇਕੱਠੇ ਰਹਿਣ ਲੱਗ ਪਏ। ਕੁਝ ਸਮੇਂ ਤੋਂ ਮੁਲਜ਼ਮ ਉਸ ਦੀ ਮਾਤਾ ਤੋਂ ਅਲੱਗ ਹੋਣਾ ਚਾਹੁੰਦਾ ਸੀ, ਜਿਸ ਕਾਰਨ ਉਨ੍ਹਾਂ ਦਾ ਆਪਸ ਵਿਚ ਝਗੜਾ ਚੱਲਿਆ ਸੀ, ਜਿਸ ਦੀ ਰੰਜਿਸ਼ ਤਹਿਤ ਸ਼ੁੱਕਰਵਾਰ ਨੂੰ ਸੁਖਪਾਲ ਨੇ ਉਸਦੀ ਮਾਤਾ ਦਾ ਕਤਲ ਕਰ ਦਿੱਤਾ।