ਬੀਬੀਐਨ ਨੈੱਟਵਰਕ ਪੰਜਾਬ, ਮੁਨੀਸ਼ ਕੁਮਾਰ ਬਾਵਾ ਫਿਰੋਜ਼ਪੁਰ ਬਿਊਰੋ 19 ਨਵੰਬਰ
ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪੁਲਿਸ ਮਹਿਕਮੇ ਵਿਚ ਬਤੌਰ ਇੰਸਪੈਕਟਰ ਰਿਟਾਇਰ ਹੋਇਆ ਹੈ। ਐਕਸੀਡੈਂਟ ਅਤੇ ਜ਼ਿਆਦਾ ਉਮਰ ਹੋਣ ਕਾਰਨ ਉਹ ਕਈ ਬਿਮਾਰੀਆਂ ਤੋਂ ਪੀੜ੍ਹਤ ਹੈ। ਜਿਸ ਦਾ ਵੱਖ ਵੱਖ ਹਸਪਤਾਲਾਂ ਤੋਂ ਇਲਾਜ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦਾ ਲੜਕਾ ਜੈਪਾਲ ਸਿੰਘ ਜੋ ਕਿ ਬੁਰੀ ਸੰਗਤ ਵਿਚ ਪੈ ਗਿਆ ਸੀ ਅਤੇ ਮੇਰੇ ਕਹਿਣੇ ਤੋਂ ਬਾਹਰ ਸੀ। ਜਿਸ ਨੂੰ ਉਸ ਨੇ ਬੇਦਖਲ ਕੀਤਾ ਹੋਇਆ ਸੀ, ਜਿਸ ਦੀ ਹੁਣ ਮੌਤ ਹੋ ਚੁੱਕੀ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਹੈ ਕਿ ਲੁਧਿਆਣਾ ਪੁਲਿਸ ਵੱਲੋਂ ਉਕਤ ਮੁਕੱਦਮਾ ਵਿਚ ਉਸ ਦਾ ਨਾਮ ਨਾਮਜ਼ਦ ਕਰ ਦਿੱਤਾ ਗਿਆ ਹੈ। ਉਹ ਬਿਲਕੁਲ ਬੇਕਸੂਰ ਹੈ। ਮੈਂ ਅੱਜ ਤੱਕ ਕੋਈ ਜੁਰਮ ਨਹੀਂ ਕੀਤਾ, ਉਹ ਪੂਰੀ ਉਮਰ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਪੁਲਿਸ ਮਹਿਕਮੇ ਦੀ ਨੌਕਰੀ ਕੀਤੀ ਹੈ। ਹਮੇਸ਼ਾ ਹੀ ਕਾਨੂੰਨ ਦੀ ਪਾਲਣਾ ਤਨਦੇਹੀ, ਇਮਾਨਦਾਰੀ ਅਤੇ ਦਲੇਰੀ ਨਾਲ ਕਈ ਵਾਰੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਕੇ ਵੀ ਆਪਣਾ ਫਰਜ਼ ਨਿਭਾਏ ਹਨ। ਭੁੱਲਰ ਨੇ ਦੱਸਿਆ ਕਿ ਕੁਝ ਲੋਕ ਜਿਹੜੇ ਕਿ ਬਹੁਤ ਸਿਆਸੀ ਪਾਵਰ ਵਿਚ ਹਨ, ਮੇਰੇ ਵੱਲੋਂ ਨੌਕਰੀ ਦੌਰਾਨ ਉਨ੍ਹਾਂ ਦੇ ਕਹਿਣ ਤੇ ਗਲਤ ਕੰਮ ਨਾ ਕਰਨ ਕਰਕੇ ਮੇਰੇ ਨਾਲ ਜਾਤੀ ਰੰਜ਼ਿਸ਼ ਰੱਖਦੇ ਹਨ ਅਤੇ ਅੱਗੇ ਵੀ ਮੈਨੂੰ ਕਈ ਤਰੀਕਿਆਂ ਨਾਲ ਪ੍ਰੇਸ਼ਾਨ ਕੀਤਾ ਗਿਆ ਹੈ। ਮੈਂ ਅੱਜ ਤੱਕ ਆਪਣੇ ਘਰ ਅਤੇ ਇਲਾਜ ਲਈ ਹਸਪਤਾਲਾਂ ਵਿਚ ਵੀ ਰਿਹਾ ਹਾਂ। ਇਸ ਤਰ੍ਹਾਂ ਮੈਂ ਕਈ ਪੁਲਿਸ ਅਫਸਰਾਂ ਨੂੰ ਮਿਲਿਆ ਹਾਂ ਅਤੇ ਡੀਸੀ, ਐੱਸਡੀਐੱਮ, ਹਾਈਕੋਰਟ, ਸੁਪਰੀਮ ਕੋਰਟ ਤੱਕ ਨਿਆਂ ਲੈਣ ਲਈ ਹਾਜ਼ਰ ਹੁੰਦਾ ਰਿਹਾ ਹਾਂ ਅਤੇ ਮੀਡੀਆ ਦੇ ਸਾਹਮਣੇ ਵੀ ਰੂਬਰੂ ਹੁੰਦਾ ਰਿਹਾ ਹੈ। ਮੇਰਾ ਫੋਨ ਨੰਬਰ 8968610466 ਹੈ ਜੋ ਕਿ ਪੁਲਿਸ ਦੇ ਕਈ ਰਿਕਾਰਡਾਂ ਵਿਚ ਦਰਜ ਹੈ ਅਤੇ ਕਦੇ ਵੀ ਬੰਦ ਨਹੀਂ ਹੋਇਆ। ਮੈਂ ਜੇਕਰ ਇਸ ਮੁਕੱਦਮੇ ਵਿਚ ਹਸਲ ਦੋਸ਼ੀ ਹੁੰਦਾ ਹਾਂ ਤਾਂ ਪੁਲਿਸ ਮੈਨੂੰ ਗ੍ਰਿਫਤਾਰ ਕਰ ਸਕਦੀ ਸੀ। ਸਿਆਸੀ ਆਕਿਆਂ ਦੇ ਕਹਿਣ ਤੇ ਕੁਝ ਪੁਲਿਸ ਅਫਸਰ ਮੇਰੇ ਤੇ ਝੂਠਾ ਕੇਸ ਬਣਾ ਕੇ ਮੈਨੂੰ ਜੇਲ੍ਹ ਸੁੱਟ ਕੇ ਜਾਨੋ ਮਾਰਨਾ ਚਾਹੁੰਦੇ ਹਨ। ਭੁੱਲਰ ਨੇ ਦੱਸਿਆ ਕਿ ਉਸ ਦੇ ਵਕੀਲ ਤੱਕ ਇਨ੍ਹਾਂ ਸਾਜਬਾਜ ਕਰ ਲਏ ਉਨ੍ਹਾਂ ਮੈਨੂੰ ਉਹਲੇ ਰੱਖ ਕੇ ਸਹੀ ਪੱਖ ਪੇਸ਼ ਨਹੀਂ ਕੀਤਾ। ਜੇਕਰ ਮੈਂ ਜਿਉਂਦਾ ਰਹਿੰਦਾ ਹਾਂ, ਇਸ ਦਾ ਸਾਰਾ ਸਬੂਤ ਖੁਦ ਅਦਾਲਤ ਵਿਚ ਪੇਸ਼ ਕਰ ਸਕਦਾ ਹਾਂ। ਪਰ ਇਹ ਸਾਰੇ ਤਾਕਤਵਰ ਲੋਕ ਮੈਨੂੰ ਬੜੀ ਖਤਰਨਾਕ ਸਾਜ਼ਿਸ਼ ਨਾਲ ਜੇਲ੍ਹ ਵਿਚ ਸੁੱਟ ਕੇ ਮਾਰਨਾ ਚਾਹੁੰਦੇ ਹਨ। ਭੁੱਲਰ ਨੇ ਆਖਿਆ ਕਿ ਕਿਸੇ ਇਮਾਨਦਾਰ ਅਫਸਰ ਤੋਂ ਇਨਕੁਆਰੀ ਕਰਵਾ ਕੇ ਮੈਨੂੰ ਉਕਤ ਕੇਸ ਵਿਚੋਂ ਬੇਗੁਨਾਹ ਕੀਤਾ ਜਾਵੇ।