ਬੀਬੀਐਨ ਨੈਟਵਰਕ ਪੰਜਾਬ,ਮਨੀਸ਼ ਕੁਮਾਰ ਬਾਵਾ ਫ਼ਿਰੋਜ਼ਪੁਰ ਬਿਊਰੋਂ,20ਨਵੰਬਰ
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨਿਰਦੇਸ਼ਾਂ ਅਧੀਨ ਜਿਲ੍ਹੇ ਦੇ ਆਗਣਵਾੜੀ ਸੈਂਟਰਾਂ ਦੇ ਵਿਚ ਬਾਲ ਸਰਪੰਚ ਦਿਨ ਮਨਾਇਆ ਗਿਆ। ਇਸ ਦਾ ਨਾਅਰਾ "ਹਰ ਮਾਪੇ, ਹਰ ਗਲੀ ,ਹਰ ਪਿੰਡ ਦੀ ਇੱਕੋ ਆਵਾਜ਼ ,ਹਰ ਬੱਚੇ ਦਾ ਹੋਵੇ ਸੰਪੂਰਨ ਵਿਕਾਸ ਹੈ" ਇਸ ਨਾਅਰੇ ਦਾ ਟੀਚਾ ਬੱਚਿਆ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਅਤੇ ਉਨ੍ਹਾਂ ਦੇ ਮਾਹੌਲ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਦਾ ਵਿਕਾਸ ਕਰਨਾ ਹੈ|ਇਸ ਟੀਚੇ ਨੂੰ ਦੇਖਦੇ ਹੋਏ ਆਗਣਵਾੜੀ ਸੈਂਟਰਾਂ ਦੇ ਵਿਚ ਬੱਚਿਆਂ ਨੇ ਬਾਲ ਸਰਪੰਚ ਦਿਨ ਮਨਾਇਆ । ਇੱਕ ਬੱਚੇ ਨੂੰ ਸਰਪੰਚ/ਐੱਮ.ਸੀ ਵਜੋਂ ਘੋਸ਼ਿਤ ਕੀਤਾ ਗਿਆ ਅਤੇ ਪਿੰਡ ਅਤੇ ਸ਼ਹਿਰ ਦੇ ਆਗਣਵਾੜੀ ਸੈਂਟਰਾਂ ਵਿਚ ਸਫਾਈ ਮੁਹਿੰਮ ਵੀ ਚਲਾਈ। ਇਸ ਮੌਕੇ ਐਮ.ਸੀ ਅਤੇ ਸਰਪੰਚ ਪੰਚਾਇਤ ਮੈਂਬਰ ਸੈਂਟਰਾਂ ਵਿਚ ਹਾਜ਼ਰ ਹੋਏ ਅਤੇ ਉਨ੍ਹਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਬੱਚੇ ਆਗਣਵਾੜੀ ਵਿਚ ਦਾਖਲ ਕਰਵਾਉਣ ਦੀ ਅਪੀਲ ਵੀ ਕੀਤੀ ਗਈ। ਇਹ ਵੀ ਦੱਸਿਆ ਗਿਆ ਕਿ ਇਹ ਬਾਲ ਮੇਲਾ 20 ਨਵੰਬਰ 2022 ਤਕ ਆਂਗਨਵਾੜੀ ਸੈਂਟਰ ਦੇ ਵਿੱਚ ਮਨਾਇਆ ਜਾਵੇਗਾ ਅਤੇ ਹਰ ਦਿਨ ਵੱਖਰੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ ਅਤੇ ਸਭ ਨੂੰ ਸੰਦੇਸ਼ ਦਿੱਤਾ ਗਿਆ ਕਿ ਹਰ ਕੋਈ ਆਂਗਨਵਾੜੀ ਸੈਂਟਰ ਦੇ ਵਿੱਚ ਜਾਵੇ ਅਤੇ ਵੱਧ ਚੜ੍ਹ ਕੇ ਹਿੱਸਾ ਲਵੋ ਅਤੇ ਇਸ ਮੁਹਿੰਮ ਨੂੰ ਸਫਲ ਬਣਾਵੇ|