ਪੀੜਤ ਪਰਿਵਾਰ ਨੇ ਪੂਨਮ ਕਾਂਗੜਾ ਮੈਂਬਰ ਐਸਸੀ ਕਮਿਸ਼ਨ ਨਾਲ ਕੀਤੀ ਮੁਲਾਕਾਤ
ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਉਰੋ, 20 ਨਵੰਬਰ
ਮੈਡਮ ਪੂਨਮ ਕਾਂਗੜਾ ਨੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਦਿੱਤੇ ਹੁਕਮ
ਬੀਤੇ ਦਿਨੀਂ ਐਸ ਸੀ ਵਰਗ ਨਾਲ ਸਬੰਧਤ ਮਜ਼ਦੂਰ ਜਗਸੀਰ ਸਿੰਘ ਦੀ ਬਰਨਾਲਾ ਦੇ ਨਾਈਵਾਲਾ ਰੋਡ ਏ ਵੀ ਐਨ ਟਰੇਅ ਫੈਕਟਰੀ ਮਾਲਕ ਦੇ ਲੜਕੇ ਵੱਲੋਂ ਕੀਤੀ ਕਥਿਤ ਕੁੱਟਮਾਰ ਅਤੇ ਜਾਤੀਸੂਚਕ ਸ਼ਬਦ ਬੋਲਣ ਦੇ ਮਾਮਲੇ ਨੂੰ ਲੈਕੇ ਪੀੜਤਾ ਵੱਲੋਂ ਅੱਜ ਮੈਡਮ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਨਾਲ ਮੁਲਾਕਾਤ ਕੀਤੀ ਜਿੱਥੇ ਉਨ੍ਹਾਂ ਮੈਡਮ ਪੂਨਮ ਕਾਂਗੜਾ ਨੂੰ ਦੱਸਿਆ ਕਿ ਉਹ ਬਹੁਤ ਹੀ ਗਰੀਬ ਹੈ ਅਤੇ ਐਸ ਸੀ ਵਰਗ ਨਾਲ ਸਬੰਧਤ ਰੱਖਦਾ ਹੈ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਫੈਕਟਰੀ ਵਿਖੇ ਕੰਮ ਕਰਦਾ ਆ ਰਹਿਆਂ ਹੈ ਸ਼ੁਰੂ ਤੋਂ ਹੀ ਫੈਕਟਰੀ ਮਾਲਕ ਦੇ ਲੜਕੇ ਵੱਲੋਂ ਉਸ ਨੂੰ ਜਾਤੀ ਤੌਰ ਤੇ ਅਪਮਾਨਿਤ ਕੀਤਾ ਜਾਂਦਾ ਹੈ ਪਰੰਤੂ ਉਹ ਮਜਬੂਰੀ ਵੱਸ ਇਹ ਸਭ ਸਹਿੰਦਾ ਆ ਰਹਿਆਂ ਹੈ ਉਨ੍ਹਾਂ ਕਿਹਾ ਕਿ ਮਿਤੀ 7 ਅਕਤੂਬਰ ਨੂੰ ਜਦੋਂ ਉਨ੍ਹਾਂ ਆਪਣੀ ਮੇਹਨਤ ਦੇ ਪੇਸੇ ਮੰਗੇਂ ਤਾਂ ਫੇਰ ਫੈਕਟਰੀ ਮਾਲਕ ਦੇ ਲੜਕੇ ਰਿਸੁ ਬਾਬੂ ਵੱਲੋਂ ਉਸ ਨੂੰ ਜਾਤੀ ਤੌਰ ਤੇ ਗਾਲੀ ਗਲੋਚ ਕੀਤਾ ਗਿਆ ਜਿਸ ਦਾ ਵਿਰੋਧ ਕਰਨ ਤੇ ਉਸ ਵੱਲੋਂ ਨਾਲ ਆਪਣੇ ਡਰਾਈਵਰ ਅਮਨ ਸਣੇਂ ਚਾਰ ਪੰਜ ਵਿਅਕਤੀ ਬੁਲਾ ਕੇ ਫੈਕਟਰੀ ਅੰਦਰ ਬੰਦ ਕਰਕੇ ਉਸ ਦੀ ਬੇਰਹਿਮੀ ਨਾਲ ਕਥਿਤ ਕੁੱਟਮਾਰ ਕੀਤੀ ਅਤੇ ਉਸ ਦੇ ਜ਼ਿਆਦਾ ਸੱਟਾਂ ਲੱਗਣ ਕਾਰਨ ਉਹ ਕਰੀਬ 10-12 ਦਿਨ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਰਹੇ ਅੱਜ ਵੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਡੇਡ ਮਹੀਨੇ ਦਾ ਸਮਾਂ ਹੋ ਗਿਆ ਹੈ ਪਰੰਤੂ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਉਸ ਨੂੰ ਹੀ ਬਿਮਾਰੀ ਹਾਲਤ ਵਿੱਚ ਬਾਰ ਬਾਰ ਥਾਣੇ ਬੁਲਾ ਕੇ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਮੈਡਮ ਪੂਨਮ ਕਾਂਗੜਾ ਨੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਮੋਕੇ ਤੇ ਹੁਕਮ ਦਿੱਤੇ ਕਿ ਉਹ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਉਨ੍ਹਾਂ ਕਿਹਾ ਕਿ ਐਸ ਸੀ ਵਰਗ ਨੂੰ ਇਨਸਾਫ਼ ਦੇਣ ਵਿੱਚ ਢਿਲੀ ਕਾਰਗੁਜ਼ਾਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮੈਡਮ ਪੂਨਮ ਕਾਂਗੜਾ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਐਸ ਸੀ ਵਰਗ ਤੇ ਤਸ਼ੱਦਦ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਵੇਗਾ ਦਲਿਤਾਂ ਤੇ ਜ਼ੁਲਮ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ।