ਬੀਬੀਐਨ ਨੈਟਵਰਕ ਪੰਜਾਬ,ਚੰਡੀਗੜ੍ਹ ਬਿਊਰੋਂ,20 ਨਵੰਬਰ
ਅੱਜ ਕੱਲ੍ਹ ਸੜਕ ਹਾਦਸੇ ਦਿਨ ਬ ਦਿਨ ਵੱਧਦੇ ਜਾ ਰਹੇ ਹਨ। ਇਹ ਹਾਦਸੇ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਦੇ ਕਾਰਣ ਹੁੰਦੇ ਹਨ। ਕਈ ਵਾਰ ਸੜਕਾਂ ਵੀ ਟੁੱਟੀਆਂ ਹੋਈਆਂ ਹੁੰਦੀਆਂ ਹਨ,ਜਿਸ ਕਰਕੇ ਇਹਨਾਂ ਗੱਡੀਆਂ—ਕਾਰਾਂ ਦਾ ਸੰਤੁਲਨ ਵੀ ਵਿਗੜ ਜਾਂਦਾ ਹੈ। ਜਿਸ ਕਰਕੇ ਸੰਤੁਲਨ ਖੋਹਣ ਕਰਕੇ ਗੱਡੀਆਂ ਦੀ ਆਪਸ ਵਿੱਚ ਟੱਕਰ ਹੌਣ ਨਾਲ ਵੀ ਇਹ ਹਾਦਸੇ ਹੁੰਦੇ ਹਨ। ਕਈ ਵਾਰ ਤੇਜ਼ ਰਫ਼ਤਾਰ ਕਾਰਣ ਵੀ ਬੈਲੰਸ਼ ਵਿਗੜ ਜਾਂਦਾ ਹੈ,ਜਿਸ ਨਾਲ ਕਈ ਟੱਕਰ ਹੋ ਜਾਂਦੀ ਹੈ। ਲੋਕਾਂ ਵਾਹਨਾਂ ਦੀ ਵਰਤੋਂ ਕਰਦੇ ਸਮੇਂ ਆਪਣੀ ਅਤੇ ਦੂਜਿਆ ਦੀ ਜਿੰਦਗੀ ਖ਼ਤਰੇ ਚ ਪਾ ਦਿੰਦੇ ਹਨ।ਲੋਕ ਟਰੈਫ਼ਿਕ ਦੇ ਨਿਯਮਾਂ ਦਾ ਪਾਲਣਾ ਵੀ ਨਹੀਂ ਕਰਦੇ। ਨਾ ਹੀ ਸੜਕਾਂ ਤੇ ਲੱਗੇ ਸਾਇਨ ਬੋਰਡਾਂ ਅਨੁਸਾਰ ਸਪੀਡ ਰੱਖਦੇ ਹਨ। ਇਸ ਕਰਕੇ ਅਜਿਹੇ ਹਾਦਸੇ ਦੇਖਣ ਨੂੰ ਮਿਲਦੇ ਹਨ।
ਵਾਹਨਾਂ ਦੀ ਤੇਜ਼ ਰਫਤਾਰ ਲੋਕਾਂ ਦੀ ਜ਼ਿੰਦਗੀ ’ਤੇ ਭਾਰੀ ਪੈ ਰਹੀ ਹੈ। ਰਾਸ਼ਟਰੀ ਤੇ ਸਟੇਟ ਹਾਈਵੇ ’ਤੇ ਵਾਹਨਾਂ ਦੀ ਤੇਜ਼ ਰਫਤਾਰ ਹਾਦਸਿਆਂ ਅਤੇ ਮੌਤ ਦਾ ਮੁੱਖ ਕਾਰਨ ਬਣ ਰਹੀ ਹੈ। ਪਿਛਲੇ ਸਾਲ ਸਡ਼ਕ ਹਾਦਸਿਆਂ ਵਿਚ ਕੁੱਲ 4516 ਲੋਕਾਂ ਦੀ ਜਾਨ ਚਲੀ ਗਈ। ਜ਼ਿਆਦਾਤਰ ਮਾਮਲਿਆਂ ਵਿਚ ਮੌਤ ਦਾ ਕਾਰਨ ਤੇਜ਼ ਰਫਤਾਰ ਬਣਿਆ। ਹਾਦਸਿਆਂ ਕਾਰਨ ਜਾਨ ਗੁਆਉਣ ਦੇ ਮਾਮਲੇ ਵਿਚ ਪੰਜਾਬ ਦੇਸ਼ ਵਿਚ ਦੂਸਰੇ ਸਥਾਨ ’ਤੇ ਹੈ। ਇਸ ਵਿਚ ਓਵਰ ਸਪੀਡ ਸਭ ਤੋਂ ਮੁੱਖ ਕਾਰਨ ਹੈ। ਇਨ੍ਹਾਂ ਹਾਦਸਿਆਂ ਦੀ ਮੁੱਖ ਵਜ੍ਹਾ ਇਹ ਹੈ ਕਿ ਹਾਈਵੇ ’ਤੇ ਨਿਰਧਾਰਤ ਰਫਤਾਰ ਦੀ ਹੱਦ ਦੇ ਮਾਪਦੰਡਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਫਿਰ ਕੁੱਝ ਲੋਕ ਇਹਨਾਂ ਇਸ ਦੀ ਪਰਵਾਹ ਹੀ ਨਹੀਂ ਕਰਦੇ।ਨੈਸ਼ਨਲ ਹਾਈਵੇ, ਸਟੇਟ ਹਾਈਵੇ ਅਤੇ ਸ਼ਹਿਰਾਂ ਦੇ ਅੰਦਰੋਂ ਲੰਘਣ ਵਾਲੀਆਂ ਸੜਕਾਂ ਦੀ ਰਫਤਾਰ ਹੱਦ ਨਿਰਧਾਰਤ ਹੈ ਪਰ ਇਸ ਦੇ ਪਾਲਣ ਦੀ ਕੋਈ ਪੁਖਤਾ ਵਿਵਸਥਾ ਨਹੀਂ ਹੈ। ਪੁਲਿਸ ਵੀ ਇਹਨਾਂ ਸੜਕ ਹਾਦਸਿਆਂ ਵਿੱਚ ਇਸ ਦੀ ਰੋਕ ਲਈ ਕੋਈ ਖਾਸ ਸਖਤੀ ਨਹੀਂ ਵਰਤ ਰਹੀ। ਇਸੇ ਕਾਰਨ ਹਾਈਵੇ ’ਤੇ ਹਾਦਸੇ ਦਿਨ ਬਦਿਨ ਵੱਧਦੇ ਜਾ ਰਹੇ ਹਨ। ਬੀਤੇ ਸਾਲ ਸੂਬੇ ਵਿਚ ਓਵਰ ਸਪੀਡ ਦੇ ਨਾਮਾਤਰ ਚਲਾਨ ਹੀ ਕੱਟੇ ਗਏ ਹਨ। ਪੰਜਾਬ ਚ ਟਰੈਫ਼ਿਕ ਸਰੋਤਾਂ ਦੀ ਕਮੀ ਕਾਰਣ ਓਵਰ ਸਪੀਡ ਨੂੰ ਕੰਟਰੋਲ ਕਰਨ ਵਿਚ ਪੁਲਿਸ ਨਾਕਾਮ ਸਾਬਤ ਹੋਈ ਹੈ। ਪੁਲਿਸ ਇਸ ਕਮੀ ਨੂੰ ਦੂਰ ਕਰਨ ਦੇ ਦਾਅਵੇ ਕਰਦੀ ਹੈ ਪਰ ਪੁਲਿਸ ਵੱਲੋਂ ਇਸ ਕਮੀ ਨੂੰ ਪੂਰਾ ਕਰਨ ਲਈ ਕੋਈ ਨਤੀਜ਼ਾ ਸਾਹਮਣੇ ਨਹੀਂ ਆ ਰਿਹਾ ।ਸਕੂਲਾਂ ਦੇ ਬਾਹਰ ਵਾਹਨਾਂ ਦੀ ਰਫਤਾਰ ਹੱਦ 25 ਕਿਲੋਮੀਟਰ ਪ੍ਰਤੀ ਘੰਟਾ ਤੈਅ ਕਰਨ ਲਈ ਸੰਘਰਸ਼ ਕਰਨ ਵਾਲੇ ‘ਅਵਾਈਡ ਐਕਸੀਡੈਂਟ ਦੇ ਪ੍ਰਧਾਨ ਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਲੰਬੀ ਲੜਈ ਤੋਂ ਬਾਅਦ ਸਕੂਲਾਂ ਦੇ ਬਾਹਰ ਵਾਹਨਾਂ ਦੀ ਰਫਤਾਰ ਹੱਦ 25 ਕਿਲੋਮੀਟਰ ਪ੍ਰਤੀ ਘੰਟਾ ਅਤੇ ਹਾਈਵੇ ’ਤੇ 120 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਤੈਅ ਕਰਵਾਈ ਸੀ। ਤੇਜ਼ ਰਫ਼ਤਾਰ ਕਾਰਨ ਨੌਜਵਾਨ ਸਭ ਤੋਂ ਵੱਧ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।ਜੇ ਅਸੀਂ ਸਾਰੇ ਮਿਲ ਕੇ ਕੰਮ ਕਰੀਏ ਤਾਂ ਹੋ ਸਕਦਾ ਹੈ ਇਹਨਾਂ ਸੜਕ ਹਾਦਸਿਆ ਨੂੰ ਕੰਟਰੋਲ ਜਾ ਸਕੇ।