ਬੀਬੀਐਨ ਨੈਟਵਰਕ ਪੰਜਾਬ,ਫ਼ਰੀਦਕੋਟ ਬਿਊਰੋਂ,20 ਨਵੰਬਰ
ਡੇਰਾ ਪ੍ਰੇਮੀ
ਕਤਲ ਕਾਂਡ ਚ ਹੁਣ ਤੱਕ ਕਾਫ਼ੀ ਸ਼ੂਟਰਾਂ ਅਤੇ
ਡੇਰਾ ਪ੍ਰੇਮੀ
ਕਤਲ ਕਾਂਡ
ਨਾਲ਼ ਸੰਬੰਧਿਤ ਵਿਅਕਤੀਆਂ ਨੂੰ ਦੋਸ਼ੀਆਂ ਕਰਾਰ ਕਰਕੇ ਉਹਨਾਂ ਉੱਤੇ ਮੁਕੱਮਦਾ ਦਰਜ਼ ਕੀਤਾ ਗਿਆ ਹੈ। ਬੀਤੇ ਦਿਨ ਪ੍ਰੇਮੀ ਕਤਲ ਕਾਂਡ ਦੇ ਦੋਸ਼ੀਆਂ ਦੀ ਅਦਾਲਤ ਚ ਪੇਸ਼ੀ ਸੀ, ਉਹ ਕਿਸੇ ਕਾਰਣ ਕਰਕੇ ਮੁਲਤਵੀ ਕਰ ਦਿੱਤੀ ਗਈ ਹੈ।
ਪਿਛਲੇ ਦਿਨੀਂ ਅਦਾਲਤ ਵਿਚ ਪੇਸ਼ੀ ਦੌਰਾਨ ਡੇਰਾ ਪ੍ਰੇਮੀਆਂ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਹਾਜ਼ਰੀ ਤੋਂ ਛੋਟ ਮੰਗੀ ਸੀ ਤੇ ਕੋਈ ਵੀ ਮੁਲਜ਼ਮ ਅਦਾਲਤ ਵਿਚ ਪੇਸ਼ ਨਹੀਂ ਹੋਇਆ ਸੀ। ਉਸੇ ਤਰ੍ਹਾਂ ਅਕਤੂਬਰ 2015 ਵਿਚ ਵਾਪਰੇ ਬੇਅਦਬੀ ਮਾਮਲਿਆਂ ਨਾਲ ਜੁੜੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ ਕੇਸ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿਚ ਹੋਣੀ ਸੀ। ਇਸ ਕੇਸ ਨਾਲ ਸਬੰਧਤ ਤੱਤਕਾਲੀਨ ਐੱਸਐੱਚਓ ਬਾਜਾਖਾਨਾ ਅਮਰਜੀਤ ਸਿੰਘ ਕੁਲਾਰ, ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਐੱਸਪੀ ਬਿਕਰਮਜੀਤ ਸਿੰਘ, ਵਪਾਰੀ ਪੰਕਜ ਬਾਂਸਲ ਤੇ ਸੁਹੇਲ ਸਿੰਘ ਬਰਾੜ ਨੇ ਜਾਨ ਨੂੰ ਖ਼ਤਰਾ ਦੱਸਦਿਆਂ ਹਾਜ਼ਰੀ ਤੋਂ ਛੋਟ ਮੰਗੀ ਹੈ।ਅਦਾਲਤ ਨੇ ਹਾਜ਼ਰੀ ਤੋਂ ਛੋਟ ਦਿੰਦੇ ਹੋਏ ਸੁਣਵਾਈ 17 ਦਸੰਬਰ ਤਕ ਮੁਲਤਵੀ ਕਰਕੇ ਅਗਲੇ ਮਹੀਨੇ ਚ ਰੱਖੀ ਦਿੱਤੀ ਹੈ। ਮਿਲੀ ਹੋਈ ਸੂਚਨਾ ਚ ਇਹ ਜਾਣਕਾਰੀ ਅਨੁਸਾਰ, ਬਹਿਬਲ ਗੋਲ਼ੀਬਾਰੀ ਕੇਸ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਕੇਸ ਦੀ ਸਟੇਟਸ ਰਿਪੋੋਰਟ ਅਦਾਲਤ ਵਿਚ ਪੇਸ਼ ਕਰ ਚੁੱਕੀ ਹੈ। ਇਸ ੋਤੇੇ ਅਦਾਲਤ ਨੇ ਦੋਵਾਂ ਮਾਮਲਿਆਂ ਦੀ ਅਗਲੀ ਸੁਣਵਾਈ 17 ਦਸੰਬਰ ਤੈਅ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਪਿੱਛੋਂ ਗੋਲ਼ੀਕਾਂਡ ਦੀਆਂ ਦੋਵਾਂ ਘਟਨਾਵਾਂ ਦੀ ਇੱਕੋ ਸਮੇਂ ਨਾਲ ੑਨਾਲ ਸੁਣਵਾਈ ਦੌਰਾਨ ਵਿਰੋਧੀ ਪੱਖ ਦੇ ਵਕੀਲਾਂ ਨੇ ਇਨ੍ਹਾਂ ਘਟਨਾਵਾਂ ਦੀ ਜਾਂਚ ਸਬੰਧੀ ਸਟੇਟਸ ਰਿਪੋਰਟ ਮੰਗਾਉਣ ਦੀ ਬੇਨਤੀ ਕੀਤੀ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਅਦਾਲਤ ਨੇ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਸਟੇਟਸ ਰਿਪੋਰਟ ਤਲਬ ਕੀਤੀ ਸੀ।