ਬੀਬੀਐਨ ਨੈਟਵਰਕ ਪੰਜਾਬ,ਗੁਰਦਾਸਪੁਰ ਬਿਊਰੋਂ,20 ਨਵੰਬਰ
ਭਾਰਤ ਪਾਕਿਸਤਾਨ ਦੇ ਆਪਸੀ ਸਬੰਧ ਕੁੱਝ ਖਾਸ਼ ਵਧੀਆਂ ਨਹੀਂ ਹਨ। ਜਿਸ ਕਰਕੇ ਇਸ ਸਰਹੱਦੀ ਇਲਾਕੇ ਤੇ ਨਸ਼ਾ ਤਸ਼ਕਰ ਅਤੇ ਕਈ ਹੋਰ ਗਤੀਵਿਧੀਆਂ ਸਾਹਮਣੇ ਆਈਆਂ ਹਨ।ਜਿਸ ਕਰਕੇ ਹਰ ਸਮੇਂ ਸਰਹੱਦਾਂ ਤੇ ਖਤਰਾਂ ਬਣਿਆ ਰਹਿੰਦਾ ਹੈ।ਬੀਤੇ ਦਿਨੀਂ ਪਾਕਿਸਤਾਨੀ ਤੋਂ ਇੱਕ ਡਰੋਨ ਆਇਆ ਹੈ।ਹੁਣ
ਸਰਦੀ ਦੇ ਮੌਸਮ ਸ਼ੁਰੂ ਹੁੰਦਿਆਂ ਹੀ ਪੈ ਰਹੀ ਸੰਘਣੀ ਧੁੰਦ ਦੌਰਾਨ ਭਾਰਤ ਪਾਕਿ ਸਰਹੱਦ 2 ਦਿਨਾਂ ਤੋਂ ਰਾਤ ਵੇਲੇ ਲਗਾਤਾਰ ਭੇਜੇ ਜਾ ਰਹੇ ਪਾਕਿਸਤਾਨੀ ਡਰੋਨ ਭਾਰਤੀ ਖੇਤਰ ਵਿਚ ਪ੍ਰਵੇਸ਼ ਕਰਨ ਦੀਆਂ ਕੋਸ਼ਿਸ਼ਾਂ ਬੀਐਸਐਫ ਦੇ ਜਵਾਨਾਂ ਵੱਲੋਂ ਨਕਾਮ ਕੀਤੀਆਂ ਗਈਆਂ ਹਨ। ਸ਼ਨਿਚਰਵਾਰ ਦੀ ਰਾਤ ਬੀ ਐਸ ਐਫ ਦੇ ਸੈਕਟਰ ਗਰਦਾਸਪੁਰ ਅਧੀਨ ਆਉਂਦੀ ਬੀ ਐਸ ਐਫ ਦੀ 113 ਬਟਾਲੀਅਨ ਦੀ ਬੀਓਪੀ ਕਾਸੋਵਾਲ ਦੇ ਇਲਾਕੇ ੋਚ ਇਕ ਪਾਕਿਸਤਾਨੀ ਡਰੋਨ ਆਇਆ, ਜਿਸ ਨੂੰ ਬਹਾਦਰ ਜਵਾਨਾਂ ਨੇ 96 ਰਾਉਂਡ ਫਾਇਰਿੰਗ ਅਤੇ ਪੰਜ ਰੋਸ਼ਨੀ ਵਾਲੇ ਬੰਬ ਚਲਾ ਕੇ ਵਾਪਸ ਭਜਾ ਦਿੱਤਾ ਅਤੇ ਇਸ ਰਾਤ ਦੀ ਬੀਐਸਐਫ ਦੀ 73 ਬਟਾਲੀਅਨ ਦੀ ਬੀਓਪੀ ਚੰਨਾ ਪੱਤਣ ੋਤੇ ਪਾਕਿਸਤਾਨੀ ਡਰੋਨ ਦੇਖਿਆ ਗਿਆ ਜਿਸ ਤੇ ਜਵਾਨਾਂ ਨੇ ਫਿਰ ਤੋਂ 10 ਗੋਲੀਆਂ ਚਲਾਈਆਂ ਅਤੇ ਫਾਇਰਿੰਗ ਕੀਤੀ। ਇੱਥੇ ਇਹ ਦੱਸਣਯੋਗ ਹੈ ਕਿ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਕਾਸੋਵਾਲ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦਾ ਹੈ ਅਤੇ ਚੰਨਾ ਪੱਤਣ ਅਜਨਾਲਾ ਦਿਹਾਤੀ ਖੇਤਰ ਵਿੱਚ ਪੈਂਦਾ ਹੈ। ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਪੂਰੇ ਇਲਾਕੇ ਵਿੱਚ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।ਇਸ ਮਿਲੀ ਜਣਕਾਰੀ ਵਿੱਚ ਇਹ ਦੱਸਿਆ ਗਿਆ ਹੈ ਕਿ ਸ਼ੁੱਕਰਵਾਰ ਦੀ ਰਾਤ ਵੀ ਕੱਸੋਵਾਲ ਪੋਸਟ ਤੇ ਪਾਕਿਸਤਾਨੀ ਡਰੋਨ ਤੇ ਬੀਐਸਐਫ ਦੀਆਂ ਮਹਿਲਾ ਕਾਂਸਟੇਬਲਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਪਾਕਿਸਤਾਨ ਦੇ ਡੋਰਨ ਦਾ ਚਕਨਾਚੂਰ ਕਰ ਦਿੱਤਾ ਗਿਆ।