ਬੀਬੀਐਨ ਨੈਟਵਰਕ ਪੰਜਾਬ,ਲੁਧਿਆਣਾ ਬਿਊਰੋਂ,20 ਨਵੰਬਰ
ਪੰਜਾਬ ਚ ਗੈਂਗਸਟਰਵਾਦ ਵੱਧਦਾ ਦੇਖ ਕੇ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੋਂ ਬਾਅਦ ਮਾਨ ਸਰਕਾਰ ਨੇ ਪੰਜਾਬ ਚ ਗੈਂਗਸਟਰਵਾਦ ਨੂੰ ਖ਼ਤਮ ਕਰਨ ਲਈ ਕਈ ਠੋਸ ਕਦਮ ਚੁੱਕੇ ਹਨ।ਹੁਣ ਪੰਜਾਬ ਚ ਸਰਕਾਰ ਨੇ ਪੰਜਾਬੀ ਗੀਤਾਂ ਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਤੇ ਵੀ ਪੰਜਾਬ ਚ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੀਤਾਂ ਵਿਚ ਹਥਿਆਰਾਂ ਨੂੰ ਪ੍ਰਮੋਟ ਕਰਨ ’ਤੇ ਲਗਾਈ ਪਾਬੰਦੀ ਤੋਂ ਬਾਅਦ ਜਗਰਾਓਂ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ‘ਡੱਬ ਵਿਚ ਰੱਖੀਦਾ 32 ਬੋਰ’ ਗੀਤ ਗਾਉਣ ਵਾਲੇ ਗਾਇਕ, ਪ੍ਰੋਡਿਊਸਰ ਅਤੇ ਮਿਊਜ਼ਿਕ ਕੰਪਨੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ। ਦੇਰ ਸ਼ਾਮ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਅਧੀਨ ਪੈਂਦੇ ਥਾਣਾ ਸਦਰ ਰਾਏਕੋਟ ਵਿਖੇ ਦਰਜ ਮੁਕੱਦਮੇ ਦੇ ਨਾਲ ਹੀ ਪੁਲਿਸ ਨੇ ਉਕਤ ਗਾਇਕ, ਪ੍ਰੋਡਿਊਸਰ ਅਤੇ ਮਿਊਜ਼ਿਕ ਕੰਪਨੀ ਦੇ ਮਾਲਕਾਂ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਬਣਦਿਆਂ ਟੀਮਾਂ ਬਣਾਈਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਪਾਬੰਦੀ ਦੇ ਬਾਵਜੂਦ ਬੀਤੇ ਦਿਨੀਂ ਪ੍ਰੋਡਿਊਸਰ ਸੱਤਾ ਡੀਕੇ, ਗਾਇਕ ਤਾਰੀ ਕਾਸਾਪੁਰੀਆ ਵੱਲੋਂ ‘32 ਬੋਰ’ ਟਾਈਟਲ ਤਹਿਤ ਆਪਣਾ ਗੀਤ ‘ਡੱਬ ਵਿਚ ਰੱਖੀਦਾ 32 ਬੋਰ’ ਸ਼ੋਸਲ ਮੀਡੀਆ ’ਤੇ ਵਾਇਰਲ ਕਰ ਦਿੱਤਾ। ਇਹ ਗੀਤ ਵਾਇਰਲ ਹੁੰਦਿਆਂ ਹੀ ਜਗਰਾਓਂ ਦੇ ਐਸਐਸਪੀ ਹਰਜੀਤ ਸਿੰਘ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਤੁਰੰਤ ਇਸ ਮਾਮਲੇ ਵਿਚ ਉਕਤ ਪ੍ਰੋਡਿਊਸਰ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।ਇਸ ਗੀਤ ਦੇ ਪ੍ਰੋਡਿਊਸਰ ਸੱਤਾ ਡੀਕੇ ਜੋ ਕਿ ਰਾਏਕੋਟ ਸਬੑ ਡਵੀਜ਼ਨ ਅਧੀਨ ਪੈਂਦੇ ਪਿੰਡ ਭੈਣੀ ਦਰੇੜਾ ਦਾ ਰਹਿਣ ਵਾਲਾ ਹੈ, ਜਿਸ ’ਤੇ ਉਕਤ ਪਿੰਡ ਨੂੰ ਲੱਗਦੇ ਥਾਣਾ ਸਦਰ ਰਾਏਕੋਟ ਦੀ ਪੁਲਿਸ ਨੇ ਗਾਇਕ ਤਾਰੀ ਕਾਸਾਪੁਰੀਆ, ਪ੍ਰੋਡਿਊਸਰ ਡੀਕੇ ਅਤੇ ਲਵ ਮਿਊਜ਼ਿਕ ਕੰਪਨੀ ਖ਼ਿਲਾਫ਼ ਮੁਕੱਦਮਾ ਨੰਬਰ 112, ਮਿਤੀ 19112022, ਜੇਰੇ ਧਾਰਾ 188, 294, 504 ਆਈਪੀਸੀ ਤਹਿਤ ਦਰਜ ਕੀਤਾ।ਪੰਜਾਬ ਸਰਕਾਰ ਨੇ ਇਸ ਗੈਂਗਸਟਰ ਨੂੰ ਸਖ਼ਤੀ ਨਾਲ ਨਿਜੱਠ ਲੱਗ ਗਏ ਹਨ।ਇਸ ਦਾ ਅਸਰ ਤੁਸੀਂ ਇਸ ਹੁਣ ਵੇਖ ਹੀ ਚੁੱਕੇ ਹੋ।