ਬੀਬੀਐਨ ਨੈਟਵਰਕ ਪੰਜਾਬ,ਚੰਡੀਗੜ੍ਹ ਬਿਊਰੋਂ,20 ਨਵੰਬਰ
ਦੁਨੀਆਂ ਭਰ ਚ ਬਹੁਤ ਸਾਰੇ ਲੋਕਾਂ ਨੇ ਵਿਦੇਸ਼ਾ ਚ ਜਾਣ ਲਈ ਵੀਜ਼ਾਂ ਅਤੇ ਪਾਸਪੋਰਟ ਲਈ ਅਪਲਾਈ ਕੀਤਾ ਹੋਇਆ ਹੈ,ਹਰ ਇੱਕ ਬਾਹਰ ਜਾਣ ਦੀ ਜਲਦੀ ਹੈ। ਇਸ ਕਰਕੇ ਉਹਨਾਂ ਤੋਂ ਇੰਤਜਾਰ ਨਹੀਂ ਹੁੰਦਾ। ਇਸ ਵਾਰ ਬਾਹਰ ਜਾਣ ਲਈ ਬਹੁਤ ਸਾਰੀਆਂ ਸੱਮਸਿਆਵਾਂ ਪੈਦਾ ਹੋ ਗਈਆਂ ਹਨ। ਜਿਸ ਕਾਰਣ ਵੀਜ਼ਿਆ ਤੇ ਵੇਟਿੰਗ ਲਗਾਈ ਗਈ ਹੈ।ਜਿਸ ਕਰਕੇ ਹੋਰ ਪਾਸਪੋਰਟ ਆਪਲਾਈ ਕਰਨ ਵਾਲਿਆ ਲਈ ਔਖਾ ਹੋ ਗਿਆ ਹੈ।
ਇਨ੍ਹੀਂ ਦਿਨੀਂ ਪਾਸਪੋਰਟ ਹਾਸਲ ਕਰਨ ਲਈ ਕਾਫੀ ਮਾਰਾਮਾਰੀ ਹੋ ਰਹੀ ਹੈ। ਸਥਿਤੀ ਇਹ ਹੈ ਕਿ ਹੁਣ ਪਾਸਪੋਰਟ ਲਈ ਵੇਟਿੰਗ ਸ਼ੁਰੂ ਹੋ ਗਈ ਹੈ। ਅੱਜਕੱਲ੍ਹ ਵਿਦੇਸ਼ ਜਾਂ ਨੌਕਰੀ ਲਈ ਜਾਣ ਵਾਲੇ ਲੋਕਾਂ ਲਈ ਪਾਸਪੋਰਟ ਬਣਵਾਉਣ ਵਿਚ ਦਿੱਕਤ ਆ ਰਹੀ ਹੈ। ਲੋਕਾਂ ਨੂੰ ਪਾਸਪੋਰਟ ਬਣਾਉਣ ਲਈ ਅਗਲੇ ਸਾਲ 8 ਫਰਵਰੀ ਤਕ ਇੰਤਜ਼ਾਰ ਕਰਨਾ ਪਵੇਗਾ। 8 ਫਰਵਰੀ ਤਕ ਸਾਰੀ ਬੁਕਿੰਗ ਫੁੱਲ ਹੈ।ਤਤਕਾਲ ਕੋਟੇ ਵਿੱਚ ਪਾਸਪੋਰਟ ਬਣਵਾਉਣ ਦੀ ਵੀ ਇਹੀ ਹਾਲਤ ਹੈ। ਇਸ ਵਾਰ ਤਤਕਾਲ ਕੋਟੇ ਵਿੱਚ ਪਾਸਪੋਰਟ ਬਣਾਉਣ ਲਈ 16 ਜਨਵਰੀ 2023 ਤਕ ਕੋਈ ਬੁਕਿੰਗ ਜਾਂ ਤਾਰੀਕ ਉਪਲਬਧ ਨਹੀਂ ਹੈ। ਅਜਿਹੇ ਚ ਉਨ੍ਹਾਂ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ, ਜਿਨ੍ਹਾਂ ਨੇ ਪਾਸਪੋਰਟ ਨਹੀਂ ਬਣਾਇਆ ਹੈ ਅਤੇ ਉਹ ਆਪਣੇ ਸਟੱਡੀ ਵੀਜ਼ਾ ਜਾਂ ਵਿਦੇਸ਼ ਘੁੰਮਣ ਜਾਣ ਲਈ ਪਹਿਲੀ ਵਾਰ ਪਾਸਪੋਰਟ ਬਣਵਾ ਰਹੇ ਹਨ।ਲੋਕਾਂ ਨੂੰ ਆਮ ਤਰੀਕੇ ਨਾਲ ਪਾਸਪੋਰਟ ਬਣਵਾਉਣ ਲਈ 9 ਫਰਵਰੀ 2023 ਦੀ ਤਰੀਕ ਦਿੱਤੀ ਜਾ ਰਹੀ ਹੈ। ਜਦਕਿ ਤਤਕਾਲ ਕੋਟੇ ੋਚ ਪਾਸਪੋਰਟ ਬਣਵਾਉਣ ਲਈ 16 ਜਨਵਰੀ 2023 ਦੀ ਤਰੀਕ ਦਿੱਤੀ ਜਾ ਰਹੀ ਹੈ। ਪੁੱਛਗਿੱਛਦੀ ਬੁਕਿੰਗ ਵੀ 30 ਦਸੰਬਰਤ ਕ ਫੁੱਲ ਸੈਕਟਰੑ34 ਏ ਦੇ ਐੱਸਸੀਓ ਨੰਬਰੑ 28ੑ32 ਸਥਿਤ ਰੀਜਨਲ ਪਾਸਪੋਰਟ ਦਫ਼ਤਰ ਚ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਪੁੱਛਗਿੱਛ ਕੇਂਦਰ ਤਕ ਚ ਬੁਕਿੰਗ ਫੁੱਲ ਚੱਲ ਰਹੀ ਹੈ।ਪੁੱਛਗਿੱਛ ਕੇਂਦਰ ੋਚ 30 ਦਸੰਬਰ 2022 ਤਕ ਐਡਵਾਂਸ ਬੁਕਿੰਗ ਹੈ, ਪੁੱਛਗਿੱਛ ਲਈ ਵੀ ਲੋਕਾਂ ਨੂੰ ਆਨਲਾਈਨ ਅਪੁਆਇਂਟਮੈਂਟ 31 ਦਸੰਬਰ 2022 ਦੇ ਬਾਅਦ ਦੀ ਦਿੱਤੀ ਜਾ ਰਹੀ ਹੈ। ਪਾਸਪੋਰਟ ਦੇ ਨਾਲ ਸੰਬੰਧਿਤ ਕੰਮਾਂ ਚ ਮੁਲਜ਼ਮਾਂ ਚ ਸਿਰਫ਼ ਪੁੱਛਗਿੱਛ ਦੀ ਸਹੂਲਤ ਉਪਲਬਧ ਹੈ, ਜਦਕਿ ਆਮ, ਤੱਤਕਾਲ ਕੋਟੇ ਜਾਂ ਪਾਸਪੋਰਟ ਚ ਕਿਸੇ ਤਰ੍ਹਾਂ ਦੀ ਸੋਧ ਲਈ ਇੰਡਸਟ੍ਰੀਅਲ ਏਰੀਆ ਫੇਜ਼ ਦੋ ਸਥਿਤ ਪਲਾਟ ਨੰਬਰੑ 0 ਚ ਵਿਜ਼ਿਟ ਕਰਨਾ ਪੈਂਦਾ ਹੈ।