ਬੀਬੀਐਨ ਨੈਟਵਰਕ ਪੰਜਾਬ,ਚੰਡੀਗੜ੍ਹ ਬਿਊਰੋਂ,20 ਨਵੰਬਰ
ਅੱਜ ਕੱਲ੍ਹ ਪੰਜਾਬ ਦੇ ਹਰ ਸ਼ਹਿਰ ਚ ਗੈਂਗਸਟਰਵਾਦ ਅਤੇ ਇਸ ਨਾਲ ਸੰਬੰਧਿਤ ਮਾਮਲੇ ਸੁਣਨ ਨੂੰ ਮਿਲਦੇ ਹਨ।ਅਜਿਹੇ ਮਾਮਲੇ ਹੁਣ ਜਿਆਦਾ ਵੱਧ ਰਹੇ ਹਨ।ਜਿਸ ਵਿੱਚ ਗੈਂਗਸਟਰਾਂ ਵੱਲੋਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।ਇਸ ਤਰ੍ਹਾ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ
ਪਾਕਿਸਤਾਨ ਦੇ ਲਾਹੌਰ ਚ ਬਦਨਾਮ ਗੈਂਗਸਟਰ ਅੱਤਵਾਦੀ ਹਰਵਿੰਦਰ ਰਿੰਦਾ ਦੀ ਮੌਤ ਹੋ ਗਈ ਹੈ। ਹਾਲਾਂਕਿ ਉਸ ਦੀ ਮੌਤ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ। ਅੱਤਵਾਦੀ ਰਿੰਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਸਾਬਕਾ ਵਿਦਿਆਰਥੀ ਹੈ। ਹਰਵਿੰਦਰ ਸਿੰਘ ਰਿੰਦਾ ਖ਼ਿਲਾਫ਼ ਚੰਡੀਗੜ੍ਹ ਵਿੱਚ ਚਾਰ ਅਪਰਾਧਿਕ ਮਾਮਲੇ ਦਰਜ ਹਨ।ਇਸ ਵਿਚ ਪੀਯੂ ਕੈਂਪਸ ਦੇ ਅੰਦਰ ਇਕ ਫੈਸ਼ਨ ਸ਼ੋਅ ਦੌਰਾਨ ਝਗੜਾ ਹੋਣ ਤੇ ਰਿੰਦਾ ਨੇ ਸ਼ਰੇਆਮ ਗੋਲ਼ੀਆਂ ਚਲਾਈਆਂ। ਇਸ ਤੋਂ ਬਾਅਦ ਸੈਕਟਰੑ11 ਥਾਣੇ ਦੀ ਪੁਲਿਸ ਨੇ ਰਿੰਦਾ ਸਮੇਤ ਉਸ ਦੇ ਸਾਰੇ ਸਾਥੀਆਂ ਖ਼ਿਲਾਫ਼ ਐਫਆਈਆਰ ਵੀ ਦਰਜ ਕੀਤੀ ਸੀ। ਇਸ ਮਾਮਲੇ ਚ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਜਦਕਿ ਰਿੰਦਾ ਫਰਾਰ ਹੋ ਕੇ ਪਾਕਿਸਤਾਨ ਪਹੁੰਚ ਗਿਆ। ਹੁਣ ਪਾਕਿਸਤਾਨ ਚ ਰਿੰਦਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਚਰਚਾ ਹੈ। ਜਦੋਂਕਿ ਗੈਂਗਸਟਰ ਬੰਬੀਹਾ ਗਰੁੱਪ ਨੇ ਰਿੰਦਾ ਦੀ ਹੱਤਿਆ ਦੀ ਜ਼ਿੰਮੇਵਾਰੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਕਰਵਾਉਣ ਦੀ ਜ਼ਿੰਮੇਵਾਰੀ ਲਈ ਹੈ।ਰਿੰਦਾ ਨੇ 2016 ਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦੌਰਾਨ ਪੰਜਾਬ ਯੂਨੀਵਰਸਿਟੀ ਚ ਐਸਓਆਈ ਦੇ ਤਤਕਾਲੀ ਪ੍ਰਧਾਨ ’ਤੇ ਗੋਲ਼ੀ ਵੀ ਚਲਾਈ ਸੀ। ਬੀਤੇ ਸਾਲ 2018 ਚ ਹਰਵਿੰਦਰ ਸਿੰਘ ਰਿੰਦਾ ਨੇ ਪੰਜਾਬੀ ਗਾਇਕ ਪਰਮੀਸ਼ ਵਰਮਾ ਤੇ ਵੀ ਮੁਹਾਲੀ ਚ ਹਮਲਾ ਕਰਵਾਇਆ ਸੀ। ਇਹ ਹਮਲਾ ਦਿਲਪ੍ਰੀਤ ਸਿੰਘ ਬਾਵਾ ਨੇ ਅਪ੍ਰੈਲ 2018 ਚ ਕੀਤਾ ਸੀ। ਦਿਲਪ੍ਰੀਤ ਸਿੰਘ ਇਸ ਮਾਮਲੇ ਤੋਂ ਬਾਅਦ ਚੰਡੀਗੜ੍ਹ ਤੋਂ ਫੜਿਆ ਗਿਆ ਸੀ।09 ਅਪ੍ਰੈਲ 2017 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀ ਇਕ ਪੰਚਾਇਤ ਦੇ ਸਰਪੰਚ ਸਤਨਾਮ ਸਿੰਘ ਨੂੰ ਸੈਕਟਰੑ38 ਗੁਰਦੁਆਰੇ ਦੇ ਬਾਹਰ ਸੱਤ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਰਿੰਦਾ ਨੇ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਵਾ ਨਾਲ ਮਿਲ ਕੇ ਸਰਪੰਚ ਦਾ ਕਤਲ ਕੀਤਾ ਸੀ। ਇਸ ਦੀ ਵੀਡੀਓ ਵੀ ਰਿੰਦਾ ਨੇ ਵਾਇਰਲ ਕੀਤੀ ਸੀ। ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦੌਰਾਨ ਰਿੰਦਾ ਵੱਲੋਂ ਪੀਯੂ ਚ ਗੋਲ਼ੀਆਂ ਚਲਾਉਣ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ।ਰਿੰਦਾ ਖ਼ਿਲਾਫ਼ ਪੰਜਾਬ ਅਤੇ ਮਹਾਰਾਸ਼ਟਰ ਚ ਕਈ ਕਤਲ ਕੇਸ ਦਰਜ ਹਨ। ਰਿੰਦਾ ਨੇ ਯੂਟੀ ਪੁਲਿਸ ਦੇ ਇੰਸਪੈਕਟਰ ਨਰਿੰਦਰ ਪਟਿਆਲ ਦੀ ਹੱਤਿਆ ਦੀ ਸਾਜ਼ਿਸ਼ ਵੀ ਰਚੀ ਸੀ। ਉਸ ਸਮੇਂ ਨਰਿੰਦਰ ਪਟਿਆਲ ਸੈਕਟਰੑ11 ਥਾਣੇ ਦਾ ਇੰਚਾਰਜ ਸੀ। ਫਿਰ ਰਿੰਦਾ ਪੀਯੂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦੌਰਾਨ ਪੀਯੂ ਚ ਸੋਪੂ ਦੇ ਸਮਰਥਨ ਵਿਚ ਆਉਂਦਾ ਸੀ, ਪਰ ਨਰਿੰਦਰ ਪਟਿਆਲਾ ਦੇ ਡਰ ਕਾਰਨ ਉਹ ਗੁਪਤ ਰੂਪ ਚ ਪੀਯੂ ਕੈਂਪਸ ਚ ਪਹੁੰਚ ਜਾਂਦਾ ਸੀ।