ਬੀਬੀਐਨ ਨੈਟਵਰਕ ਪੰਜਾਬ,ਹੁਸ਼ਿਆਰਪੁਰ ਬਿਊਰੋਂ,20 ਨਵੰਬਰ
ਦੁਨੀਆਂ ਚ ਰਹਿੰਦਾ ਹਰ ਵਿਅਕਤੀ ਤੇਜੀ ਚ ਹੀ ਰਹਿੰਦਾ ਹੈ। ਜਿਸ ਕਰਕੇ ਹਰ ਕੰਮ ਚ ਜਲਦਬਾਜ਼ੀ ਕਰਦੇ ਹਨ। ਜਿਸ ਕਰਕੇ ਕੁੱਝ ਘਟਨਾਵਾਂ ਘਟ ਜਾਂਦੀਆਂ ਹਨ। ਕਈ ਵਾਰ ਇਹ ਜਲਦਬਾਜ਼ੀ ਸੜਕਾਂ ਤੇ ਰਾਸਤਿਆਂ ਚ ਵੀ ਵੇਖਣ ਨੂੰ ਮਿਲਦੀ ਹੈ। ਸੜਕਾਂ ਤੇ ਇਹਨਾਂ ਹਾਦਸਿਆਂ ਨਾਲ ਕਈ ਵਾਰ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ। ਇਸ ਤਰ੍ਹਾ਼ਂ ਦੀ ਘਟਨਾ ਬੀਤੇ ਦਿਨ ਸ਼ਨੀਵਾਰ ਨੂੰ ਤਲਵਾੜਾ ਦੇ ਨੇੜਲੇ ਪਿੰਡ ਚੌਧਰੀ ਦਾ ਬਾਗ ਕੋਲ ਇੱਕ ਤੂੜੀ ਨਾਲ ਲੱਦੇ ਓਵਰਲੋਡ ਟਰੱਕ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ। ਜਿਸ ਵਿੱਚ ਨਾਨੀੑਦੋਹਤੇ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇੱਕ ਗਊ ਵੰਸ਼ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ। ਮਿਲੀ ਸੂਚਨਾ ਦੇ ਮੁਤਾਬਕ ਮ੍ਰਿਤਕ ਪਾਰਸ ਉਮਰ 25 ਸਾਲ ਆਪਣੀ ਨਾਨੀ ਕਸ਼ਮੀਰੋ ਦੇਵੀ ਉਮਰ ਕਰੀਬਨ 70 ਸਾਲ ਵਾਸੀ ਹਿਮਾਚਲ ਪ੍ਰਦੇਸ਼ ਆਪਣੇ ਮੋਟਰਸਾਇਕਲ ਤੇ ਸਵਾਰ ਹੋ ਕੇ ਸ਼ਨੀਵਾਰ ਬਾਅਦ ਦੁਪਿਹਰ ਤਲਵਾੜਾ ਤੋਂ ਮੁਕੇਰੀਆਂ ਵੱਲ ਨੂੰ ਜਾ ਰਹੇ ਸਨ। ਜਦੋਂ ਉਹ ਚੌਧਰੀ ਦੇ ਬਾਗ ਕੋਲ ਪੁੱਜੇ ਤਾਂ ਮੁਕੇਰੀਆਂ ਵੱਲੋਂ ਇੱਕ ਤੂੜੀ ਨਾਲ ਭਰੇ ਓਵਰਲੋਡ ਟਰੱਕ ਨੰਬਰ ਪੀਬੀ 13 ਏਬੀ 5421 ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਉਕਤ ਦੋਵੇਂ ਨਾਨੀ ਦੋਹਤਾ ਗੰਭੀਰ ਜ਼ਖ਼ਮੀ ਹੋ ਗਏ ਜਿਹਨਾਂ ਨੂੰ ਇਲਾਜ਼ ਲਈ ਸਥਾਨਕ ਬੀਬੀਐੱਮਬੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰੀ ਟੀਮ ਵੱਲੋਂ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਹਾਦਸੇ ਵਿੱਚ ਗਊ ਵੀ ਆ ਗਈ ਜਿਸਦੀ ਵੀ ਥਾਂ ’ਤੇ ਹੀ ਮੌਤ ਹੋ ਗਈ। ਤਲਵਾੜਾ ਪੁਲਿਸ ਦੇ ਏਐੱਸਆਈ ਪਵਨ ਕੁਮਾਰ ਆਪਣੀ ਟੀਮ ਨਾਲ ਉਪਰੋਕਤ ਸੜਕ ਹਾਦਸੇ ਦੀ ਜਾਂਚ ਕਰ ਰਹੇ ਹਨ। ਤਲਵਾੜਾ ਪੁਲਿਸ ਨੇ ਟਰੱਕ ਅਤੇ ਮੋਟਰ ਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।