ਬੀਬੀਐਨ ਨੈਟਵਰਕ ਪੰਜਾਬ,ਮੋਗਾ ਬਿਊਰੋਂ,20 ਨਵੰਬਰ
ਪੰਜਾਬ ਚ ਨਸ਼ਾ ਤਸ਼ਕਰੀ ,ਚੋਰੀ,ਲੁੱਟ—ਖੋਹ ਅਤੇ ਜੂਆ ਖੇਡਦ ਦੀਆਂ ਖ਼ਬਰਾਂ ਮਿਲਦੀਆਂ ਹੀ ਰਹਿੰਦੀਆਂ ਹਨ।ਪੰਜਾਬ ਕਈ ਥਾਵਾਂ ਤੇ ਨਸ਼ੇੜੀ ਅਤੇ ਸ਼ਰਾਬੀਆਂ ਵੱਲੋਂ ਆਪਣੀਆਂ ਨਸ਼ੇ ਅਤੇ ਸ਼ਰਾਬ ਦੀ ਲੋੜ ਪੂਰੀ ਕਰਨ ਲਈ ਜੂਆ ਅਤੇ ਸੱਟਾ ਖੇਡਦੇ ਹਨ।ਜਿਸ ਵਿੱਚ ਕਈ ਵਾਰ ਉਹ ਕੀਮਤੀ ਗਹਿਣੇ ਅਤੇ ਪੈਸੇ ਬਾਰਮਦ ਕਰ ਦਿੰਦੇ ਹਨ।ਇਹ ਜੂਆ ਖੇਡਣਾ ਇੱਕ ਅਪਰਾਧ ਹੈ। ਇਸ ਘਟਨਾ ਵਿੱਚ
ਪੁਲਿਸ ਨੇ ਛਾਪੇਮਾਰੀ ਕਰ ਕੇ ਜੂਆ ਖੇਡ ਰਹੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਦਕਿ ਤਿੰਨ ਵਿਅਕਤੀਆਂ ਫ਼ਰਾਰ ਹੋਣ ਵਿਚ ਸਫਲ ਹੋ ਗਏ। ਥਾਣਾ ਸਿਟੀ ਇਕ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸੀ ਤਾਂ ਮੁਖਬਰ ਦੀ ਇਤਲਾਹ ਦਿੱਤੀ ਕਿ ਕੁਝ ਲੋਕ ਸ਼ਹੀਦ ਭਗਤ ਸਿੰਘ ਮਾਰਕੀਟ ਵਿਚ ਜੂਆ ਖੇਡ ਰਹੇ ਹਨ। ਪੁਲਿਸ ਨੇ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕਰ ਕੇ ਮੌਕੇ ਤੇ ਕਰਮਦੀਪ ਸਿੰਘ ਉਰਫ ਕਾਲਾ ਵਾਸੀ ਪੇ੍ਮ ਨਗਰ ਮੋਗਾ ਅਤੇ ਵਿਕਰਮਜੀਤ ਸਿੰਘ ਵਿੱਕੀ ਵਾਸੀ ਬਸੰਤ ਸਿੰਘ ਰੋਡ ਮੋਗਾ ਨੂੰ ਮੌਕੇ ਤੇ ਹੀ ਗਿ੍ਫ਼ਤਾਰ ਕਰ ਲਿਆ, ਜਦਕਿ ਉਸਦੇ ਸਾਥੀ ਮੰਨੂ, ਕਾਲੂ ਅਤੇ ਪਵਨ ਫ਼ਰਾਰ ਹੋ ਗਏ। ਇਸ ਜੂਆ ਖੇਡਣ ਵਾਲੀ ਪਾਰਟੀ ਚ ਪੁਲਿਸ ਨੇ 4200 ਰੁਪਏ ਦੀ ਨਕਦੀ ਅਤੇ ਤਾਸ਼ ਦੇ ਪੱਤੇ ਬਰਾਮਦ ਕੀਤੇ ਹਨ। ਹੁਣ ਮੋਗਾ ਦੀ ਪੁਲਿਸ ਨੇ ਕਾਬੂ ਕੀਤੇ ਅਤੇ ਫ਼ਰਾਰ ਹੋਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।