ਬੀਬੀਐਨ ਨੈਟਵਰਕ ਪੰਜਾਬ,ਮੋਗਾ ਬਿਊਰੋਂ,20 ਨਵੰਬਰ
ਅੱਜ ਕੱਲ੍ਹ ਵਿਆਹ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ।ਇਸ ਸਮਾਗਮ ਦੇ ਦੌਰਾਨ ਲੋਕ ਡੀ.ਜੇ. ਤੇ ਆਪਣੇ ਪਸੰਦ ਦਾ ਗੀਤ ਲਗਾ ਕੇ ਨੱਚਣਾ ਪਸੰਦ ਕਰਦੇ ਹਨ।ਕਈ ਵਾਰ ਇਸ ਪਸੰਦ ਅਤੇ ਨਾਪਸੰਦ ਨੂੰ ਕਈ ਵਾਰ ਵਿਆਹਾਂ ਚ ਝਗੜੇ ਵੀ ਹੋ ਜਾਂਦੇ ਹਨ।ਇਸ ਤਰ੍ਹਾਂ ਦਾ ਘਟਨਾ ਮੋਗਾ ਦੇ ਨੇੜੇ
ਪਿੰਡ ਡਾਲਾ ਚ ਇਕ ਵਿਆਹ ਸਮਾਗਮ ਦੌਰਾਨ ਗੀਤ ਲਾਉਣ ਨੂੰ ਲੈਕੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਦੇ ਕਿਰਚ ਮਾਰ ਕੇ ਉਸ ਨੂੰ ਜ਼ਖ਼ਮੀ ਕਰਨ ਤੇ ਪੁਲਿਸ ਨੇ 8 ਵਿਆਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੈਹਿਣਾ ਦੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਅਰਸ਼ਤੀਪ ਸਿੰਘ ਵਾਸੀ ਜ਼ੀਰਾ ਰੋਡ ਮੋਗਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਹ 16 ਨਵੰਬਰ ਨੂੰ ਪਿੰਡ ਡਾਲਾ ਕੋਲ ਇਕ ਵਿਆਹ ਸਮਾਗਮ ਚ ਹਿੱਸਾ ਲੈਣ ਲਈ ਇਕ ਪੈਲੇਸ ਵਿਚ ਗਿਆ ਸੀ ਜਿੱਥੇ ਗੀਤ ਡੀਜੇ ਤੇ ਗੀਤ ਲਾਉਣ ਨੂੰ ਲੈ ਕੇ ਉਸ ਦਾ ਝਗੜਾ ਵਿੱਕੀ ਵਾਸੀ ਵੈਰੋਕੇ ਰਾਜਾ ਸਿੰਘ, ਗੁਰਦੀਪ ਸਿੰਘ ਵਾਸੀ ਲੰਡੇਕੇ ਨਾਲ ਹੋ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਆਪਣੇ ਹੋਰ ਸਾਥੀਆਂ ਧਰਮਪ੍ਰਰੀਤ ਸਿੰਘ ਤੇ ਅੰਬੀ ਵਾਸੀ ਪਿੰਡ ਲੰਡੇਕੇ ਅਤੇ 4 ਹੋਰ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਉਸ ਤੇ ਕਿਰਚ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਮੋਗਾ ਦੇ ਪ੍ਰਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਪੁਲਿਸ ਨੇ ਜ਼ਖ਼ਮੀ ਲੜਕੇ ਦੇ ਬਿਆਨ ਲੈ ਲਏ ਹਨ।9 ਦੋਸ਼ੀ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।