ਬੀਬੀਐਨ ਨੈਟਵਰਕ ਪੰਜਾਬ,ਮੁਕਤਸਰ ਬਿਊਰੋਂ,20 ਨਵੰਬਰ
ਪੰਜਾਬ ਇਸ ਵਾਰ ਬਹੁਤ ਸਾਰੀਆਂ ਪੋਸਟਾਂ ਕੱਢੀਆਂ ਗਈਆ ਹਨ।ਇਸ ਕਰਕੇ ਕਾਫ਼ੀ ਸਮੇਂ ਤੋਂ ਉਮੀਦਵਾਰਾਂ ਨੇ ਕਾਫ਼ੀਆਂ ਪੋਸਟਾਂ ਇਸ ਉਮੀਦ ਨਾਲ ਭਰੀਆਂ ਹਨ ਕਿ ਉਹਨਾਂ ਨੂੰ ਕੋਈ ਵਧੀਆਂ ਅਹੁਦੇ ਨਿਯੁਕਤ ਹੋ ਸਕਣ।ਇਹ ਜਿਹੜੀਆਂ ਪੋਸਟਾਂ ਕੱਢੀਆ ਹੋਈਆਂ ਹਨ।ਸਰਕਾਰ ਇਸ ਨੂੰ ਰੋਕਣ ਲੱਗੀ ਹੋਈ ਹੈ।ਜਿਸ ਕਰਕੇ ਪੰਜਾਬ ਚ ਇਹਨਾਂ ਸਰਕਾਰੀ ਨੌਕਰੀ ਦੇ ਮੁੱਦਿਆਂ ਨੂੰ ਲੈ ਕੇ ਸੜਕਾਂ ਤੇ ਜਾ ਕੇ ਧਰਨੇ ਤੇ ਬੈਠ ਗਏ ਹਨ।
ਵਿਮੁਕਤ ਜਾਤੀਆਂ ਨੂੰ ਸਰਕਾਰੀ ਨੌਕਰੀਆਂ ਚ 18 ਦਸੰਬਰ 2020 ਨੂੰ ਜਾਰੀ ਹੋਏ ਸੋਧ ਪੱਤਰ ਅਨੁਸਾਰ ਮਿਲ ਰਹੇ ਦੋ ਪ੍ਰਤੀਸ਼ਤ ਰਾਖਵੇਂਕਰਨ ਦੇ ਕੋਟੇ ਦੇ ਅਧਾਰ ਤੇ ਸਿੱਖਿਆ ਵਿਭਾਗ ਵਿੱਚ ਈਟੀਟੀ 6635 ਅਧਿਆਪਕਾਂ ਦੀ ਭਰਤੀ, ਮਾਸਟਰ ਕੇਡਰ 4161 ਭਰਤੀ ਵਿੱਚ ਵੱਖੑ ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀ ਭਰਤੀ, ਸਿਹਤ ਵਿਭਾਗ, ਪੁਲਿਸ ਭਰਤੀ, ਪਟਵਾਰੀਆਂ ਦੀ ਭਰਤੀ ਤੇ ਹੋਰ ਵਿਭਾਗਾਂ ਵਿੱਚ ਵੱਖੑ ਵੱਖ ਕੇਡਰ ਦੀ ਚੱਲ ਰਹੀ ਭਰਤੀ ਪ੍ਰਕਿਰਿਆ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ 15 ਸਤੰਬਰ 2022 ਨੂੰ ਪੱਤਰ ਜਾਰੀ ਕਰਕੇ ਇਨਾਂ੍ ਭਰਤੀਆਂ ਨੂੰ ਰੋਕਣ ਦੀ ਕੋਸ਼ਸ਼ਿ ਕੀਤੀ ਗਈ ਹੈ। ਇਸੇ ਰੋਸ ਵਜੋਂ ਤੇ ਆਪਣੀ ਮੰਗਾਂ ਨੂੰ ਲੈ ਕੇ ਐਤਵਾਰ ਨੂੰ ਮਲੋਟ ਵਿਖੇ ਬੇਰੁਜ਼ਗਾਰ ਵਿਮੁਕਤ ਜਾਤੀ ਸੰਘ ਵੱਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਮਾਰਚ ਕੱਿਢਆ ਗਿਆ ਅਤੇ ਮਲੋਟੑਡੱਬਵਾਲੀ ਨੈਸ਼ਨਲ ਹਾਈਵੇ ੋਤੇ ਜਾਮ ਲਗਾ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਬੇਰੁਜ਼ਗਾਰ ਵਿਮੁਕਤ ਜਾਤੀ ਸੰਘ ਵੱਲੋਂ ਸੂਬਾ ਕਮੇਟੀ ਆਗੂ ਰੇਸ਼ਮ ਸਿੰਘ, ਨਵਦੀਪ ਸਿੰਘ ਅੰਮਿ੍ਤਸਰ, ਗੁਰਪਾਲ ਸਿੰਘ ਸੰਧਵਾਂ, ਮਨਿੰਦਰਜੀਤ ਸਿੰਘ ਤੇ ਹਰਪ੍ਰਰੀਤ ਸਿੰਘ ਦੀ ਅਗਵਾਈ ਹੇਠ ਡਾ। ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਦੇ ਵਿਧਾਨ ਸਭਾ ਹਲਕਾ ਮਲੋਟ ਵਿਖੇ ਪੰਜਾਬ ਸਰਕਾਰ ਤੇ ਡਾ।ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਲਈ ਬਠਿੰਡਾ ਬਾਈਪਾਸ ਚੌਂਕ ੋਤੇ ਲੱਗੇ ਧਰਨੇ ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਮੁਕਤ ਕਬੀਲੇ ਮਹਾਂ ਸੰਘ ਦੇ ਸੂਬਾ ਆਗੂ ਪਰਮਜੀਤ ਸਿੰਘ ਬਰਗਾੜੀ, ਜਸਵੀਰ ਸਿੰਘ ਡੂੰਮਵਾਲੀ, ਸੰਤ ਸਿੰਘ ਸਾਦਿਕ, ਅਮਰਜੀਤ ਸਿੰਘ ਪਰਮਾਰ, ਹਰਜਿੰਦਰ ਸਿੰਘ ਸਾਦਿਕ, ਿਛੰਦਰ ਸਿੰਘ ਪਟਵਾਰੀ, ਵਿਮੁਕਤ ਜਾਤੀਆਂ ਦੇ ਸੂਬਾ ਆਗੂ ਜਸਪਾਲ ਸਿੰਘ ਪੰਜਗਰਾਈਂ, ਸਰਬਨ ਸਿੰਘ ਪੰਜਗਰਾਈਂ, ਕਰਨੈਲ ਸਿੰਘ ਬਰਗਾੜੀ, ਗੁਰਦੇਵ ਸਿੰਘ ਚਰਨ, ਬਾਜ਼ੀਗਰ ਸਮਾਜ ਦੇ ਆਗੂ ਤਰਸੇਮ ਸਿੰਘ ਮਾਹਲਾ ਤੇ ਸਾਂਸੀ ਸਮਾਜ ਦੇ ਆਗੂਆਂ ਨੇ ਕਿਹਾ ਕਿ ਪੰਜਾਬ ੋਚ ਵੱਸਦੇ ਵਿਮੁਕਤ ਜਾਤੀਆਂ ਦੇ ਬੇਰੁਜ਼ਗਾਰ ਨੌਜਵਾਨ ਆਪਣੇ ਹੱਕਾਂ ਦੀ ਖਾਤਿਰ ਸੰਘਰਸ਼ ਦੇ ਰਾਹ ਤੋਂ ਪਿੱਛੇ ਨਹੀਂ ਹੱਟਣਗੇ। ਉਨਾਂ੍ਹ ਕਿਹਾ ਕਿ ਵਿਮੁਕਤ ਜਾਤੀਆਂ ਦੀ ਡਾ। ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਦੀ ਅਗਵਾਈ ਹੇਠ ਭਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਚੰਡੀਗੜ੍ਹ ਵਿਖੇ ਹੋਈ ਪੈਨਲ ਮੀਟਿੰਗ ਵਿੱਚ ਮੰਗਾਂ ਸਬੰਧੀ ਕੋਈ ਹੱਲ ਨਹੀਂ ਕੀਤਾ ਗਿਆ। ਵਿਮੁਕਤ ਜਾਤੀਆਂ ਦੀਆਂ ਮੰਗਾਂ ਸਬੰਧੀ ਕੈਬਨਿਟ ਮੰਤਰੀ ਡਾ। ਬਲਜੀਤ ਕੌਰ ਵੱਲੋਂ ਵਿਮੁਕਤ ਜਾਤੀਆਂ ਦੇ ਵਫਦ ਦੀ ਪੈਨਲ ਮੀਟਿੰਗ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ। ਉਸ ਭਰੋਸੇ ਤੇ ਵੀ ਅੱਜ ਤੱਕ ਕੋਈ ਅਮਲ ਨਹੀਂ ਹੋਇਆ, ਜਿਸ ਕਾਰਨ ਵਿਮੁਕਤ ਜਾਤੀਆਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਰਾਪਤੀ ਲਈ ਡਾ। ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਤੇ ਪੰਜਾਬ ਸਰਕਾਰ ਖਿਲਾਫ ਮਲੋਟ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕੱfਢਆ ਗਿਆ ਤੇ ਮਲੋਟੑ ਡੱਬਵਾਲੀ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਗਿਆ। ਰੋਸ ਮਾਰਚ ਦੌਰਾਨ ਵੱਡੀ ਗਿਣਤੀ ਚ ਪਹੁੰਚੇ ਵਿਮੁਕਤ ਜਾਤੀਆਂ ਦੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ। ਰੋਸ ਮਾਰਚ ਵਿੱਚ ਵੱਡੀ ਗਿਣਤੀ ਬੇਰੁਜ਼ਗਾਰ ਲੜਕੀਆਂ ਤੇ ਛੋਟੇ ਬੱਚਿਆਂ ਦੀ ਰਹੀ, ਜਿੰਨਾ ਨੇ ਆਪਣੇ ਹੱਥਾਂ ਵਿੱਚ ਪੰਜਾਬ ਸਰਕਾਰ ਮੁਰਦਾਬਾਦ ਦੇ ਬੈਨਰ ਤੇ ਕਾਲੇ ਝੰਡੇ ਫੜ ਹੋਏ ਸਨ। ਰੋਸ ਮਾਰਚ ਦੌਰਾਨ ਵੱਖੑਵੱਖ ਥਾਵਾਂ ਤੇ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਬਰਗਾੜੀ ਤੇ ਰੇਸ਼ਮ ਸਿੰਘ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨੀਆਂ ਗਈਆਂ ਤਾ ਸਰਕਾਰ ਤੋਂ ਮੰਗਾਂ ਮੰਨਵਾਉਣ ਲਈ ਆਰ—ਪਾਰ ਦਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।ਇਸ ਪ੍ਰਕਾਰ ਇਹ ਲੋਕ ਆਪਣੇ ਸੰਘਰਸ਼ ਲੈ ਕੇ ਹਰ ਦਿਨ ਸੜਕਾਂ ਤੇ ਧਰਨਾ ਦੇਣ ਲੱਗਦੇ ਹਨ ਤਾਂ ਕਿ ਇਹ ਸਰਕਾਰੀ ਨੌਕਰੀਆਂ ਨਾ ਰੋਕੀਆਂ ਜਾ ਸਕਣ।