ਬੀਬੀਐਨ ਨੈਟਵਰਕ ਪੰਜਾਬ,ਹੁਸ਼ਿਆਰਪੁਰ ਬਿਊਰੋਂ,20 ਨਵੰਬਰ
ਅੱਜ ਚ ਨਸ਼ਾ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਪੰਜਾਬ ਚ ਨਸ਼ੇ ਰੋਕਣ ਲਈ ਪੰਜਾਬ ਸਰਕਾਰ ਨੇੇ ਇੱਕ ਨਵੀਂ ਮੁਹਿੰਮ ਚਲਾਈ ਹੈ। ਜਿਸ ਤਹਿਤ ਨਸ਼ਾ ਤਸ਼ਕਰੀ ਨੂੰ ਠੱਲ੍ਹ ਪਾਈ ਜਾ ਰਹੀ ਹੈੇ। ਇਸ ਕਰਕੇ ਪੰਜਾਬ ਚ ਕਈ ਨਸ਼ਾ ਤਸ਼ਕਰਾਂ ਗ੍ਰਿਫ਼ਤਾਰ ਕੀਤਾ ਗਿਆ।ਇਸ ਤਸ਼ਕਰੀ ਵਿੱਚ ਕਿਸੇ ਵੀ ਚੀਜ਼ ਦੀ ਤਸ਼ਕਰੀ ਕਰ ਸਕਦੇ ਹਨ,ਜਿਵੇਂ ਕਿ ਨਸ਼ੀਲੀਆਂ ਗੋਲੀਆਂ ,ਚਿੱਟਾ ਪਾਊਡਰ ,ਸ਼ਰਾਬ ਆਦਿ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ। ਜੋ ਕਿ ਇਹਨਾਂ ਨਸ਼ੀਲੀਆਂ ਵਸਤੂਆਂ ਨੂੰ ਲਿਆ ਕੇ,ਸਸਤੇ ਭਾਅ ਚ ਵੇਚਦੇ ਹਨ। ਇਸ ਤਰ੍ਹਾ ਦਾ ਮਾਮਲਾ ਗੜ੍ਹਸ਼ੰਕਰ ਦਾ ਆਇਆ ਹੈ।
ਗੜ੍ਹਸ਼ੰਕਰ ਪੁਲਿਸ ਵੱਲੋਂ 16 ਗ੍ਰਾਮ ਹੈਰੋਇਨ ਸਮੇਤ ਇੱਕ ਅੌਰਤ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐੱਸਐੱਚਓ ਥਾਣਾ ਗੜ੍ਹਸ਼ੰਕਰ ਕਰਨੈਲ ਸਿੰਘ ਨੇ ਦੱਸਿਆ ਕਿ 15 ਨਵੰਬਰ ਨੂੰ ਗੁਪਤ ਸੂਚਨਾ ਦੇ ਆਧਾਰ ੋਤੇ ਪਿੰਡ ਦੇਣੋਵਾਲ ਖੁਰਦ ਦੇ 124 ਵਿਅਕਤੀਆਂ ਖ਼ਿਲਾਫ਼ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਅਗਲੇਰੀ ਤਫਤੀਸ਼ ਦੌਰਾਨ ਐੱਸਆਈ ਰਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਨਾਮਜ਼ਦ ਮੁਲਜ਼ਮਾ ਪਰਵੀਨ ਕੁਮਾਰੀ ਪਤਨੀ ਜਤਿੰਦਰ ਕੁਮਾਰ ਹੈਪੀ ਨੂੰ 16 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ।ਅੱਜ ਕੱਲ੍ਹ ਇਸਤਰ੍ਹਾਂ ਦਾ ਮਾਮਲੇ ਆਏ ਦਿਨ ਹੀ ਸਾਹਮਣੇ ਆਏ ਹਨ।ਜਿਸ ਵਿੱਚ ਸਰਕਾਰ ਹੁਣ ਸਫ਼ਲਤਾ ਹਾਸਿਲ ਕਰਦੀ ਹੈ।