ਬੀਬੀਐੱਨ ਨੈੱਟਵਰਕ ਪੰਜਾਬ,ਫਿਰੋਜਪੁਰ ਬਿਉਰੋ, 20 ਨਵੰਬਰ
13 ਪੰਜਾਬ ਬਟਾਲੀਅਨ ਦਾ ਸਾਲਾਨਾ ਸਾਂਝਾ ਟ੍ਰੇਨਿੰਗ ਕੈਂਪ- 92 ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਸਮਾਪਤ ਹੋਇਆ। ਇਸ ਸਮਾਪਤੀ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੂਟਾ ਸਿੰਘ ਸਿੱਧੂ ਮੁੱਖ ਮਹਿਮਾਨ ਵਲੋ ਸ਼ਾਮਲ ਹੋਏ। ਕੈਂਪ ਕਮਾਂਡਰ ਕਰਨਲ ਐਮ ਐਲ ਸ਼ਰਮਾ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ।
ਮੁੱਖ ਮਹਿਮਾਨ ਨੇ ਇਸ ਕੈਂਪ ਦੌਰਾਨ ਕੈਡਿਟਸ ਨੂੰ ਵਧਾਈ ਦਿੰਦਿਆਂ ਕਿਹਾ ਇਸ ਤਰਾਂ ਦੀ ਟ੍ਰੇਨਿੰਗ ਦਾ ਵਿਦਿਆਰਥੀਆਂ ਦੇ ਜੀਵਨ ਵਿੱਚ ਖਾਸ ਮਹੱਤਵ ਰਹਿੰਦਾ ਹੈ। ਉਨ੍ਹਾਂ ਕੈਂਪ ਕਮਾਂਡਰ ਕਰਨਲ ਐਮ ਐਲ ਸ਼ਰਮਾ ਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਤੌਰ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਕੈਂਪ ਨਾਲ ਕੈਂਪਸ ਦੇ ਬਾਕੀ ਵਿਦਿਆਰਥੀਆਂ ਨੂੰ ਵੀ ਪ੍ਰੇਰਨਾ ਮਿਲੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਹ ਖੁਦ ਭੀ ਐਨ ਸੀ ਸੀ ਦੇ ਏ. ਐਨ. ਓ. ਰਹੇ ਸਨ। ਕੈਂਪ ਕਮਾਂਡਰ ਕਰਨਲ ਐਮ ਐਲ ਸ਼ਰਮਾ ਨੇ ਇਸ ਕੈਂਪ ਵਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਨਵੰਬਰ ਤੋਂ 18 ਨਵੰਬਰ ਤੱਕ ਚਲੇ ਇਸ ਕੈਂਪ ਵਿੱਚ ਵੱਖ ਵੱਖ ਕਾਲਜਾਂ ਤੇ ਸਕੂਲਾਂ ਦੇ 280 ਐਨ ਸੀ ਸੀ ਕੈਡਿਟਸ ਨੇ ਭਾਗ ਲਿਆ। ਇਸ ਕੈਂਪ ਦੌਰਾਨ ਕੈਡਿਟਸ ਨੂੰ ਵੱਖ ਵੱਖ ਤਰਾਂ ਦੀ ਟਰੇਨਿੰਗ ਜਿਸ ਵਿੱਚ ਮੈਪ ਰੀਡਿੰਗ, ਡਰਿੱਲ, ਹਥਿਆਰਾਂ ਦੀ ਟਰੇਨਿੰਗ , ਪੀ ਟੀ ਤੋਂ ਇਲਾਵਾ ਐਨ.ਸੀ.ਸੀ ਦੇ ਸਿਲੇਬਸ ਦੀਆਂ ਕਲਾਸਾਂ ਤੇ ਵੱਖ-ਵੱਖ ਸਮਾਜਿਕ ਸਮੱਸਿਆਵਾਂ ਨਾਲ ਨਜਿੱਠਣ ਦੀ ਟ੍ਰੇਨਿੰਗ ਵੀ ਦਿੱਤੀ ਗਈ। ਇਸਦੇ ਨਾਲ ਨਾਲ ਉਨ੍ਹਾਂ ਕੈਡਿਟਸ ਵਧੀਆ ਜੀਵਨ ਜਾਚ ਦੇ ਗੁਰ ਸਿਖੌਦਿਆਂ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੁੜੇ ਰਹਿਣ, ਆਪਣੇ ਖਾਣ ਪਾਣ ਵੱਲ ਵਿਸ਼ੇਸ਼ ਦੀਆਂ ਦੇਣ ਲਈ ਪ੍ਰੇਰਿਤ ਵੀ ਕੀਤਾ।
ਇਸ ਕੈਂਪ ਦੌਰਾਨ 7 ਬਟਾਲੀਅਨ ਐਨ ਡੀ ਆਰ ਐੱਫ ਬਠਿੰਡਾ , ਟਰੈਫਿਕ ਪੁਲਿਸ ਫ਼ਿਰੋਜ਼ਪੁਰ, ਅੱਗ ਬੁਝਾਊ ਮਹਿਕਮੇ ਫ਼ਿਰੋਜ਼ਪੁਰ ਵਲੋਂ ਵੀ ਕੈਡਿਟਸ ਨੂੰ ਵਿਸਥਾਰ ਸਹਿਤ ਜਾਣਕਾਰੀ ਮੁਹਈਆ ਕਰਵਾਈ ਗਈ। ਕੈਂਪ ਕਮਾਂਡਰ ਨੇ ਯੂਨੀਵਰਸਿਟੀ ਦੇ ਸਟਾਫ ,ਡਿਪਟੀ ਕੈਂਪ ਕਮਾਂਡਰ ਕੈਪਟਨ ਡਾ ਕੁਲਭੂਸ਼ਣ ਅਗਨੀਹੋਤਰੀ , ਏ ਐਨ ਉਜ਼ ਆਰਮੀ ਦੇ ਇੰਸਟ੍ਰਕਟਰ, ਕੈਂਪਸ ਰਜਿਸਟ੍ਰਾਰ ਡਾ ਗਜ਼ਲਪ੍ਰੀਤ ਸਿੰਘ ਅਰਨੇਜਾ , ਕੈਪੁਸ ਪੀ ਆਰ ਓ ਯਸ਼ਪਾਲ , ਪਰਮਿੰਦਰ ਪਾਲ ਸਿੰਘ ਮੈਂਟੀਨਸ ਇੰਚਾਰਜ ਬਿਜਲੀ,ਮਨਜੀਤ ਸਿੰਘ ਬਾਜਵਾ ਮੈਂਟੀਨਸ ਇੰਚਾਰਜ ਸਿਵਲ, ਤਲਵਿੰਦਰ ਸਿੰਘ ਇੰਚਾਰਜ ਹਾਊਸ ਕੀਪਿੰਗ, ਹਰਪਿੰਦਰ ਪਾਲ ਸਿੰਘ ਤੇ ਮੀਡੀਆ ਦਾ ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਦਿੱਤੇ ਸਹਿਯੋਗ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਅਖੀਰ ਚ ਕੈਂਪ ਕਮਾਂਡਰ ਕਰਨਲ ਐਮ ਐਲ ਸ਼ਰਮਾ ਨੇ ਮੁੱਖ ਮਹਿਮਾਨ ਡਾ. ਬੂਟਾ ਸਿੰਘ ਸਿੱਧੂ ਤੇ ਡਿਪਟੀ ਕੈਂਪ ਕਮਾਂਡਰ ਕੈਪਟਨ ਕੁਲਭੂਸ਼ਣ ਅਗਨੀਹੋਤਰੀ ਨੂੰ ਐਨ.ਸੀ.ਸੀ. ਵਲੋਂ ਸਨਮਾਣ ਚਿਨ ਦੇ ਕੇ ਸਨਮਾਨਤ ਕੀਤਾ ਗਿਆ।