-ਮੀਟਿੰਗ ਵਿੱਚ ਬ੍ਰਾਹਮਣ ਪਰਿਵਾਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ
ਬੀਬੀਐੱਨ ਨੈੱਟਵਰਕ ਪੰਜਾਬ, ਬਿਉਰੋ ਫਿਰੋਜਪੁਰ ਤੋ ਮਨੀਸ ਕੁਮਾਰ ਬਾਵਾ ਦੀ ਰਿਪੋਰਟ 20 ਨਵੰਬਰ
ਫਿਰੋਜ਼ਪੁਰ ਬ੍ਰਾਹਮਣ ਸਮਾਜ ਦੇ ਅਹੁਦੇਦਾਰਾਂ ਦੀ ਮੀਟਿੰਗ ਲਾਲ ਦੇਵੀ ਸਹਾਏ ਮੰਦਰ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਅਚਾਰੀਆ ਰਾਮ ਦਿ੍ਰਵੇਦੀ ਅਤੇ ਉੱਤਰੀ ਭਾਰਤ ਸ਼੍ਰੀ ਬ੍ਰਾਹਮਣ ਮਹਾਸਭਾ ਰਜਿ. ਦੇ ਰਾਸ਼ਟਰੀ ਮੁਖੀ ਦੁਰਗੇਸ਼ ਸ਼ਰਮਾ ਨੇ ਕੀਤੀ ਮੀਟਿੰਗ ਵਿੱਚ ਅਚਾਰੀਆ ਜੀ ਨੇ ਕਿਹਾ ਕਿ ਬ੍ਰਾਹਮਣ ਨੂੰ ਮਾਨਤਾ ਦਿੱਤੀ ਜਾਵੇ, ਪੰਡਿਤ ਨੂੰ ਤਿਲਕ ਅਤੇ ਜਨੇਊ ਪਹਿਨਣਾ ਚਾਹੀਦਾ ਹੈ। ਇਸ ਗੱਲ ’ਤੇ ਸਾਰਿਆਂ ਨੇ ਸਹਿਮਤੀ ਪ੍ਰਗਟਾਈ। ਇਸ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਵੱਲੋਂ ਬ੍ਰਾਹਮਣਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਚਰਚਾ ਕੀਤੀ ਗਈ ਅਤੇ ਕਿਹਾ ਗਿਆ ਕਿ ਹਰ ਬ੍ਰਾਹਮਣ ਦੇ ਘਰ ’ਚ ਭਗਵਾਨ ਸ਼੍ਰੀ ਪਰਸ਼ੂਰਾਮ ਦੀ ਮੂਰਤੀ ਅਤੇ ਪੂਜਾ ਹੋਣੀ ਚਾਹੀਦੀ ਹੈ। ਪੰਜਾਬ ਪ੍ਰਧਾਨ ਵੱਲੋਂ ਰਾਸ਼ਟਰੀ ਸੱਤ੍ਹਾ ’ਤੇ ਬ੍ਰਾਹਮਣਾਂ ਦੀ ਹਾਲਤ ’ਤੇ ਚਰਚਾ ਕੀਤੀ ਗਈ ਅਤੇ ਮੰਗ ਪੱਤਰ ’ਤੇ ਵਿਚਾਰ ਰੱਖੇ ਗਏ । ਇਸ ਦੌਰਾਨ ਕੌਮੀ ਪ੍ਰਧਾਨ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੀ ਇਕਾਈ ਤਿਆਰ ਕਰਨ ਦੀ ਵਿਸ਼ੇਸ਼ ਮੰਗ ਰੱਖੀ ਗਈ, ਜਿਸ ਲਈ ਜਨਰਲ ਕਮੇਟੀ ਵਿੱਚੋਂ ਪੰਡਤ ਸੂਰਜ ਪ੍ਰਕਾਸ਼ ਸ਼ਰਮਾ ਨੂੰ ਪ੍ਰਧਾਨ ਚੁਣਿਆ ਗਿਆ। ਮੀਟਿੰਗ ਦਾ ਸੰਚਾਲਨ ਪੰਡਿਤ ਹਰੀ ਰਾਮ ਖਿੰਦੜੀ ਨੇ ਕੀਤਾ। ਜ਼ਿਕਰਯੋਗ ਹੈ ਕਿ ਮੀਟਿੰਗ ਵਿੱਚ ਉੱਤਰ ਭਾਰਤ ਸ਼੍ਰੀ ਬ੍ਰਾਹਮਣ ਮਹਾਸਭਾ ਰਜਿ. ਪੰਜਾਬ ਲਈ ਪੰਡਿਤ ਹਰੀ ਰਾਮ ਖਿੰਦੜੀ ਨੂੰ ਉਪ ਪ੍ਰਧਾਨ ਪੰਜਾਬ ਅਤੇ ਪੰਡਿਤ ਪ੍ਰੇਮ ਰਾਜਨ ਜੋਸ਼ੀ ਨੂੰ ਸਕੱਤਰ, ਪੰਡਿਤ ਮੁਨੀਸ਼ ਸ਼ਰਮਾ ਨੂੰ ਸਕੱਤਰ, ਪੰਡਤ ਰਜਿੰਦਰ ਸ਼ਰਮਾ ਨੂੰ ਸਕੱਤਰ ਅਤੇ ਪੰਡਤ ਵਿਪ੍ਰ ਬੰਧੂ ਨੂੰ ਆਰਗੇਨਾਈਜ਼ਰ ਬਣਾਇਆ ਗਿਆ। ਐੱਸਪੀ ਸ਼ਰਮਾ ਨੇ ਬ੍ਰਾਹਮਣਾਂ ਨੂੰ ਦਰਪੇਸ਼ ਮੁਸ਼ਕਿਲਾਂ ਰੱਖੀਆਂ। ਪੰਡਿਤ ਅਮਿਤ ਕੁਮਾਰ ਸ਼ਰਮਾ ਐਡਵੋਕੇਟ ਪ੍ਰਧਾਨ ਨੇ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਅਚਾਰੀਆ ਜੀ, ਰਾਸ਼ਟਰੀ ਪ੍ਰਧਾਨ ਪੰਜਾਬ ਪ੍ਰਧਾਨ ਅਤੇ ਬ੍ਰਾਹਮਣ ਸਮਾਜ ਦਾ ਧੰਨਵਾਦ ਕੀਤਾ ਅਤੇ ਬ੍ਰਾਹਮਣ ਹਿੱਤਾਂ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ।