ਬੀਬੀਐੱਨ ਨੈੱਟਵਰਕ ਪੰਜਾਬ, ਬਿਉਰੋ ਫਿਰੋਜਪੁਰ ਤੋ ਮਨੀਸ ਕੁਮਾਰ ਬਾਵਾ ਦੀ ਰਿਪੋਰਟ 20 ਨਵੰਬਰ
ਸ਼੍ਰੀ ਸਿਯਾਰਾਮ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਨੇ 21 ਬੇਸਹਾਰਾ ਲੋਕਾਂ ਅਤੇ ਵਿਧਵਾ ਮਹਿਲਾਵਾਂ ਨੂੰ ਸੁੱਕਾ ਰਾਸ਼ਨ ਦਾਲ, ਆਟਾ ਅਤੇ ਹੋਰ ਸਮਾਨ ਨੈਨੂ ਭਗਤ ਮੰਦਰ ਭੇਟ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਮੰਗਤ ਰਾਮ ਨੇ ਕੀਤੀ। ਜਾਣਕਾਰੀ ਦਿੰਦਿਆਂ ਨਵ-ਨਿਯੁਕਤ ਜਨਰਲ ਸਕੱਤਰ ਪ੍ਰੇਮ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਾਡੀ ਸੁਸਾਇਟੀ ਪਿਛਲੇ ਲੰਮੇ ਸਮੇਂ ਤੋਂ ਸਮਾਜ ਦੇ ਗਰੀਬ ਅਤੇ ਬੇਸਹਾਰਾ ਪਰਿਵਾਰਾਂ ਦੀ ਆਰਥਿਕ ਮਦਦ ਲਈ ਕੰਮ ਕਰਦੀ ਆ ਰਹੀ ਹੈ ਅਤੇ ਉਨ੍ਹਾਂ ਨੂੰ ਹਰ ਮਹੀਨੇ ਰਾਸ਼ਨ ਦੇ ਕੇ ਆਪਣਾ ਫਰਜ਼ ਨਿਭਾਉਂਦੀ ਆ ਰਹੀ ਹੈ। ਇਸ ਦੌਰਾਨ ਦਵਿੰਦਰ ਬਜਾਜ, ਕਿਸ਼ੋਰ ਕਸੂਰੀ, ਐਡਵੋਕੇਟ ਜਗਦੀਸ਼ ਕੱਕੜ, ਚਮਨ ਲਾਲ ਮੈਣੀ, ਜੇਐੱਸ ਸੋਢੀ, ਵਿਨੋਦ ਨਰੂਲਾ, ਅਸ਼ਵਨੀ ਕਾਲੀਆ, ਓਮ ਪ੍ਰਕਾਸ਼, ਜਗਦੀਸ਼ ਬਜਾਜ ਅਤੇ ਪੰਡਤ ਕਮਲ ਕਾਲੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਗਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਨਗੇ। ਇਸ ਦੌਰਾਨ ਸੰਸਥਾ ਦੇ ਅਹੁਦੇਦਾਰਾਂ ਨੇ ਲੋਕਾਂ ਨੂੰ ਦੇਗ ਦਾ ਪ੍ਰਸ਼ਾਦ ਵੰਡਿਆ। ਅੰਤ ਵਿੱਚ ਕੈਲਾਸ਼ ਸ਼ਰਮਾ ਚੇਅਰਮੈਨ ਨੇ ਸਾਰਿਆਂ ਦਾ ਧੰਨਵਾਦ ਕੀਤਾ।