ਸੋਨੂੰ ਉਁਪਲਬੀਬੀਐੱਨ ਨੈੱਟਵਰਕ ਪੰਜਾਬ,ਬਿਉਰੋ, 20 ਨਵੰਬਰ ਬਰਨਾਲਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁ : ਬਾਬਾ ਗਾਂਧਾ ਸਿੰਘ ਜੀ ਤੇ ਗੁ: ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਵਿਖੇ ਸੇਵਾਵਾਂ ਨਿਭਾ ਰਹੇ ਸਮਾਜ ਸੇਵੀ ਅਤੇ ਗੁਰੂਘਰ ਦੇ ਸੇਵਾਦਾਰ ਅਤੇ ਨਿੱਜੀ ਸਕੱਤਰ ਗੁ:ਭਗਤ ਬਾਬਾ ਨਾਮਦੇਵ ਜੀ ਅਤੇ ਸ਼੍ਰੀ ਰੀਠਾ ਸਾਹਿਬ ਵੈੱਲਫੇਅਰ ਕਲੱਬ ਦੇ ਪ੍ਰਧਾਨ ਮੁੱਖ ਸੇਵਾਦਾਰ ਗੁਰਜੰਟ ਸਿੰਘ ਸੋਨਾ ਦੇ ਸਤਿਕਾਰਯੋਗ ਪਿਤਾ ਨਿਰਮਲਜੀਤ ਸਿੰਘ ਮਿੱਠਾ ਪੁੱਤਰ ਸੁਖਦਿਆਲ ਸਿੰਘ ਟੱਲੇਵਾਲ ਵਾਲੇ ਅਚਾਨਕ ਅਕਾਲ ਚਲਾਣਾ ਕਰ ਗਏ ।
ਉਨ੍ਹਾਂ ਦੇ ਨਮਿਤ ਸ਼੍ਰੀ ਸਹਿਜ ਪਾਠ ਦੇ ਭੋਗ ਮੌਕੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਨੇੜੇ ਬੱਸ ਸਟੈਂਡ ਬਰਨਾਲਾ ਵਿਖੇ ਹੋਇਆ। ਇਸ ਮੌਕੇ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਸਵਰਗੀ ਨਿਰਮਲਜੀਤ ਸਿੰਘ ਮਿੱਠਾ ਬਹੁਪੱਖੀ ਅਤੇ ਮਿਕਨਾਤੀਸੀ ਸ਼ਖ਼ਸੀਅਤ ਦੇ ਮਾਲਕ ਸਨ। ਉਹ ਹਰ ਇੱਕ ਦੇ ਦੁੱਖ ਸੁੱਖ ਚ ਸ਼ਾਮਿਲ ਹੁੰਦੇ ਸਨ। ਉਹ ਜ਼ਿੰਦਗੀ ਭਰ ਗੁਰਬਾਣੀ ਨਾਲ ਜੁੜੇ ਰਹੇ। ਉਹ ਮਿੱਠਬੋਲੜੇ ਅਤੇ ਮਿਲਣਸਾਰ ਸਨ। ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਵੀ ਗੁਰੂ ਘਰ ਨਾਲ ਜੋੜੀ ਰੱਖਿਆ। ਉਨ੍ਹਾਂ ਦੇ ਚਲੇ ਜਾਣ ਨਾਲ ਪਰਿਵਾਰ ਅਤੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇਸ ਮੋਕੇ ਲੇਖਕ ਭੁਪਿੰਦਰ ਸਿੰਘ ਬੇਦੀ ਨੇ ਆਪਣੀ ਕਵਿਤਾ ਰਾਹੀ ਸਰਧਾਂਜਲੀ ਦਿਤੀ। ਜਥੇਦਾਰ ਪਰਮਜੀਤ ਸਿੰਘ ਖਾਲਸਾ ਜੀ ਨੇ ਪਰਿਵਾਰ ਵੱਲੋਂ ਸਾਰੀਆ ਰਿਸ਼ਤੇਦਾਰ ਦਾ ਧੰਨਵਾਦ ਕੀਤਾ ।
ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਅੰਤ੍ਰਿਗ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ, ਸਕੱਤਰ ਸੁਖਮਿੰਦਰ ਸਿੰਘ ਜੀ ਰਾਜਦੇਵ ਸਿੰਘ ਖਾਲਸਾ ਕੁਲਵੰਤ ਸਿੰਘ ਕੀਤੂ ਹਲਕਾ ਇਨਚਾਰਜ, ਕਰਮ ਸਿੰਘ ਭੰਡਾਰੀ, ਗੁਰਜਿੰਦਰ ਸਿੰਘ ਸਿੱਧੂ, ਸੂਰਿਆਵੰਸ਼ੀ ਖੱਤਰੀ ਸਭਾ (ਰਜਿ:) ਬਰਨਾਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਬਿੱਟੂ ਦੀਵਾਨਾ, ਸਾਬਕਾ ਕੌਂਸਲਰ ਤੇਜਿੰਦਰ ਸਿੰਘ ਸੋਨੀ ਜਾਗਲ,ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਹਲਕਾ ਭਦੌੜ ਤੋਂ ਇੰਚਾਰਜ ਸਤਨਾਮ ਸਿੰਘ ਰਾਹੀ, ਹਲਕਾ ਮਹਿਲ ਕਲਾਂ ਤੋਂ ਇੰਚਾਰਜ ਵੀਰ ਸਿੰਘ, ਟ੍ਰਾਈਡੈਂਟ ਗਰੁੱਪ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ,
ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਬਰਾੜ, ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਪ੍ਰਧਾਨ ਅਤੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਖਜ਼ਾਨਚੀ ਨਰਿੰਦਰ ਅਰੋਡ਼ਾ, ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ, ਹਰਿੰਦਰ ਪਾਲ ਨਿੱਕਾ, ਖੱਤਰੀ ਸਭਾ ਬਰਨਾਲਾ ਦੇ ਪ੍ਰਧਾਨ ਰਾਜੀਵ ਵਰਮਾ ਰਿੰਪੀ , ਗੁਰਬਖ਼ਸ਼ ਸਿੰਘ ਗੋਨੀ, ਕੌਰ ਸਿੰਘ ਉਪਲੀ, ਪ੍ਧਾਨ ਜੋਗਿੰਦਰ ਸਿੰਘ ਕੈਥ, ਕੁਲਵਿੰਦਰ ਸਿੰਘ ਕਾਲਾ, ਕੇਵਲ ਸਿੰਘ ਵੀਨਸ, ਜਰਨੈਲ ਸਿੰਘ ਭੋਤਨਾ, ਸਤਨਾਮ ਸਿੰਘ ਦਮਦਮੀ, ਕਰਮਜੀਤ ਕੌਰ ਐਮ ਸੀ, ਜਸਵੀਰ ਕੌਰ ਭੋਤਨਾ, ਪਰਮਜੀਤ ਸਿੰਘ ਢਿੱਲੋ, ਬੇਅੰਤ ਸਿੰਘ ਬਾਠ, ਬੇਅੰਤ ਸਿੰਘ ਧਾਲੀਵਾਲ, ਪਰਮਜੀਤ ਕੌਰ ਭੋਤਨਾ, ਹਰਜੀਤ ਸਿੰਘ ਭੱਠਲ, ਇਕਬਾਲ ਸਿੰਘ ਮੈਨੇਜਰ, ਅਮਨਦੀਪ ਸਿੰਘ ਸੁਪਰਵਾਈਜ਼ਰ, ਜਗਦੇਵ ਸਿੰਘ ਮੈਨੇਜਰ, ਅਮਰੀਕ ਸਿੰਘ ਮੈਨੇਜਰ, ਬਹਾਦਰ ਸਿੰਘ ਮੈਨੇਜਰ, ਜਗਦੀਪ ਸਿੰਘ ਭੈਣੀ ਬਿਡਿੰਗ, ਪਰਮਿੰਦਰ ਸਿੰਘ ਰਾਜਿੰਦਰ ਸਿੰਘ ਰਛਪਾਲ ਸਿੰਘ, ਬਰਜਿੰਦਰ ਸਿੰਘ, ਹਰਜੀਤ ਸਿੰਘ, ਬਿਕਰਮਜੀਤ ਸਿੰਘ, ਹਰਕੀਰਤ ਸਿੰਘ ਹਰੜ ਸਮੇਤ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਦੇ ਵੱਲੋਂ ਦੁੱਖ ਸਾਂਝਾ ਕੀਤਾ ਗਿਆ।