ਬੀਬੀਐਨ ਨੈਟਵਰਕ ਪੰਜਾਬ,ਚੰਡੀਗੜ੍ਹ ਬਿਊਰੋਂ,21 ਨਵੰਬਰ
ਦੁਨੀਆਂ ਦੇ ਹਰ ਕੋਨੇ ਚ ਕੋਈ ਨਾ ਕੋਈ ਸੜਕ ਹਾਦਸਾ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਕਾਰਣ ਹੁੰਦੇ ਹਨ। ਕਈ ਵਾਰ ਇਹ ਹਾਦਸੇ ਟੁੱਟੀ ਸੜਕਾਂ ਅਤੇ ਜਿਆਦਾ ਟੋਏ ਹੋਣ ਕਾਰਣ ਵੀ ਇਹ ਹਾਦਸੇ ਹੋ ਜਾਂਦੇ ਹਨ।ਜਿਸ ਕਾਰਣ ਕਈ ਵਾਰੀ ਜਾਨੀ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਕਈ ਵਾਰ ਇਹ ਹਾਦਸੇ ਪੁਲਾਂ ਦੀ ਜਿਆਦਾ ਢਾਲਣ ਜਾਂ ਤੇਜ਼ ਰਫ਼ਤਾਰ ਨਾ ਕੰਟਰੋਲ ਹੌਣ ਕਾਰਣ ਇਹ ਹਾਦਸਿਆਂ ਦੇ ਕਾਰਣ ਬਣ ਜਾਂਦੇ ਹਨ। ਜਿਸ ਕਰਕੇ ਕਈ ਜਾਨਾਂ ਇਹਨਾਂ ਹਾਦਸਿਆਂ ਚ ਚਲੀਆਂ ਜਾਂਦੀਆਂ ਹਨ। ਇਸ ਤਰ੍ਹਾਂ ਦੀ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ।ਜਿਸ ਕਈ ਸਾਧਨਾਂ ਦੀ ਆਪਸ ਚ ਟੱਕਰ ਆ ਗਈ। ਪੂਨੇ ਚ ਬੈਂਗਲੁਰੂ ਮੁੰਬਈ ਸਥਿਤ ਨਵਲੇ ਪੁਲ ਤੇ ਬੀਤੀ ਰਾਤ ਇਕ ਭਿਆਨਕ ਹਾਦਸਾ ਵਾਪਰਿਆ। ਇਕ ਇਕ ਕਰਕੇ 48 ਵਾਹਨ ਆਪਸ ਵਿੱਚ ਟਕਰਾ ਗਏ। ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਹੈ। ਇਸ ਸਾਰੀ ਘਟਨਾ ਚ ਇਹ ਮਾਣ ਵਾਲੀ ਗੱਲ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਸਥਲ ਤੇ ਪੁਲਿਸ ਅਤੇ ਪ੍ਰਸ਼ਾਸਨ ਰਾਤ ਨੂੰ ਹੀ ਮੌਕੇ ਤੇ ਪਹੁੰਚ ਗਿਆ ਸੀ ਪਰ ਹੁਣ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੱਡੀਆਂ ਦੀ ਆਪਸ ਚ ਟੱਕਰ ਕਿਵੇਂ ਹੋਈ ਮੰਨਿਆ ਜਾ ਰਿਹਾ ਹੈ ਕਿ ਪੁਲ ਚ ਤਕਨੀਕੀ ਖਰਾਬੀ ਕਾਰਨ ਅਜਿਹਾ ਹੋਇਆ ਹੈ। ਇਸ ਦਾ ਕਾਰਣ ਇਹ ਨਜ਼ਰ ਆ ਰਿਹਾ ਕਿ ਪੁਲ ਤੇ ਢਲਾਨ ਜ਼ਿਆਦਾ ਹੈ, ਜਿਸ ਕਾਰਨ ਵਾਹਨ ਚਾਲਕ ਸਪੀਡ ’ਤੇ ਕਾਬੂ ਨਹੀਂ ਰੱਖ ਪਾਉਂਦੇ ਅਤੇ ਹਾਦਸੇ ਵਾਪਰਦੇ ਰਹਿੰਦੇ ਹਨ। ਵਾਹਨਾਂ ਦੀ ਟੱਕਰ ਦੀ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ। ਇਸ ਹਾਦਸੇ ਵਿੱਚ ਜ਼ਖਮੀਆਂ ਨੂੰ ਪੂਨੇ ਦੇ ਵੱਖ—ਵੱਖ ਹਸਪਤਾਲਾਂ ਚ ਭਰਤੀ ਕਰਵਾਇਆ ਗਿਆ ਹੈ ਤਾਂ ਕਿ ਉਹਨਾਂ ਦਾ ਸਹੀ ਸਮੇਂ ਇਲਾਜ਼ ਕਰਵਾਇਆ ਜਾ ਸਕੇ।ਮੁੱਢਲੀ ਜਾਣਕਾਰੀ ਅਨੁਸਾਰ ਭਾਰੀ ਵਾਹਨ ਦੀ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ। ਹੁਣ ਮੰਗ ਕੀਤੀ ਜਾ ਰਹੀ ਹੈ ਕਿ ਜੇਕਰ ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਤਾਂ ਪੁਲ ਦੇ ਨਿਰਮਾਣ ਵਿੱਚ ਜੇਕਰ ਕੋਈ ਤਕਨੀਕੀ ਖਾਮੀ ਹੈ ਤਾਂ ਉਸ ਨੂੰ ਦੂਰ ਕੀਤਾ ਜਾਵੇ। ਕੋਹਰੇ ਅਤੇ ਧੁੰਦ ਕਾਰਨ ਹਾਦਸਿਆਂ ਦੀ ਸੰਭਾਵਨਾ ਵਧ ਜਾਵੇਗੀ।