ਬੀਬੀਐਨ ਨੈਟਵਰਕ ਪੰਜਾਬ,ਚੰਡੀਗੜ੍ਹ ਬਿਊਰੋਂ,21 ਨਵੰਬਰ
ਹਰ ਸਾਲ ਦੇਸ਼ ਵਿੱਚ ਸੜਕ ਹਾਦਸਿਆ ਚ ਮਰਨ ਵਾਲਿਆਂ ਦੀ ਗਿਣਤੀ ਲਗਾਤਰ ਵਾਧਾ ਹੋ ਰਿਹਾ ਹੈ। ਜਿਸ ਕਰਕੇ ਹਰ ਕਈ ਪਰਿਵਾਰ ਉੱਜੜ ਜਾਂਦੇ ਹਨ। ਕਈ ਘਰਾਂ ਚਿਰਾਗ ਹੀ ਖਤਮ ਹੋ ਜਾਂਦੇ ਹਨ। ਜਿਸ ਕਰਕੇ ਮਾਪੇ ਆਉਣ ਵਾਲੇ ਸਮੇਂ ਚ ਬੇਸਹਾਰਾ ਹੋ ਜਾਂਦੇ ਹਨ। ਇਹਨਾਂ ਸੜਕਾਂ ਹਾਦਸਿਆਂ ਰਾਹੀਂ ਨਾ ਤਾਂ ਸਰਕਾਰ ਅਤੇ ਨਾ ਹੀ ਵਾਹਨ ਚਲਾਉਣ ਵਾਲੇ ਇਨ੍ਹਾਂ ਤੋਂ ਕੁਝ ਸਿੱਖਦੇ ਹਨ।ਇਹ ਵਾਹਨਾਂ ਦੀ ਤੇਜ਼ ਰਫ਼ਤਾਰ, ਗ਼ਲਤ ਓਵਰਟੇਕਿੰਗ, ਸੜਕਾਂ ’ਤੇ ਦਿਸ਼ਾ ਸੂਚਕਾਂ ਦੀ ਕਮੀ, ਗ਼ਲਤ ਡਿਵਾਈਡਰ ਵਰਗੇ ਕਈ ਅਜਿਹੇ ਕਾਰਨ ਹਨ ਜੋ ਹਾਦਸਿਆਂ ਦਾ ਕਾਰਨ ਬਣਦੇ ਹਨ। ਪੰਜਾਬ ਅਜਿਹੀਆਂ ਹੀ ਲਾਪਰਵਾਹੀਆਂ ਕਾਰਨ ਕਈ ਹਸਤੀਆਂ ਨੂੰ ਗੁਆ ਚੁੱਕਾ ਹੈ। ਕੁਝ ਹਸਤੀਆਂ ਵਾਲ ੑਵਾਲ ਬਚੀਆ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹੀਆਂ ਦੁੱਖਦ ਘਟਨਾਵਾਂ ਦੇ ਬਾਵਜੂਦ ਬਲੈਕ ਸਪਾਟ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਏ। ਕੁਝ ਜਗ੍ਹਾ ਤਾਂ ਕਈ ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਵੀ ਉਹੀ ਸਥਿਤੀ ਹੈ। ਜੇ ਇਨ੍ਹਾਂ ਹਾਦਸਿਆਂ ਤੋਂ ਸਿੱਖ ਲਿਆ ਹੁੰਦਾ ਅਤੇ ਉੱਚਿਕ ਕਦਮ ਚੁੱਕੇ ਜਾਂਦੇ ਤਾਂ ਅਣਗਿਣਤ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ।ਹੁਣ ਤੱਕ ਇਹਨਾਂ ਸੜਕ ਹਾਦਸਿਆਂ ਚ ਕਈ ਹਸਤੀਆਂ ਆਪਣੀਆਂ ਜਾਨ ਗੁਆ ਚੁੱਕੇ ਹਨ।ਜਿਵੇਂ ਕਿ ਜਸਪਾਲ ਭੱਟੀ ਜੋ ਕਿ ਟੀ.ਵੀ. ਕਲਾਕਾਰ ਤੇ ਅਭਿਨੇਤਾ ਸੀ,ਜਿੰਨਾਂ ਦੀ ਮੌਤ 25 ਅਕਤੂਬਰ 2012 ਨੂੰ ਹੋਈ ਸੀ,ਜਿਸ ਦਾ ਕਾਰਣ ੳਵਰ ਸਪੀਡ ਅਤੇ ਖਰਾਬ ਸੜਕ ਸੀ।ਕੰਵਲਜੀਤ ਸਿੰਘ ਜੋ ਕਿ ਸਾਬਕਾ ਸ਼ੋ੍ਰਮਣੀ ਅਕਾਲੀ ਦਲ ਮੰਤਰੀ ਸੀ,ਇਹਨਾਂ ਦੀ ਮੌਤ 29 ਮਾਰਚ, 2009 ਨੂੰ ਹੋਈ।ਹਾਦਸੇ ਦਾ ਕਾਰਨ ਤੰਗ ਰੋਡ ’ਤੇ ਦੋਵਾਂ ਪਾਸਿਆਂ ਤੋਂ ਟਰੱਕਾਂ ਨੇ ਟੱਕਰ ਮਾਰੀ ਸੀ।
ਦਿਲਜਾਨ
ਪ੍ਰਸਿੱਧ ਗਾਇਕ
ਮੌਤ 30 ਮਾਰਚ, 2021
ਹਾਦਸੇ ਵਾਲੀ ਜਗ੍ਹਾ ਅੰਮ੍ਰਿਤਸਰੑਜਲੰਧਰ ਹਾਈਵੇ ’ਤੇ ਜੰਡਿਆਲਾ ਗੁਰੂ ਨੇਡ਼ੇ।
ਹਾਦਸੇ ਦਾ ਕਾਰਨ ਸਡ਼ਕ ਕੰਢੇ ਖਡ਼੍ਹੇ ਟਰੱਕ ਨਾਲ ਕਾਰ ਦੀ ਟੱਕਰ।
ਹਾਦਸੇ ਦੀ ਮੌਜੂਦਾ ਸਥਿਤੀ ਹਾਲੇ ਵੀ ਇਸ ਸੜਕ ’ਤੇ ਟਰੱਕ ਖਡ਼੍ਹੇ ਰਹਿੰਦੇ ਹਨ।
ਗਿਆਨੀ ਜ਼ੈਲ ਸਿੰਘ
ਸਾਬਕਾ ਰਾਸ਼ਟਰਪਤੀ
ਮੌਤ 25 ਦਸੰਬਰ, 1994
ਹਾਦਸੇ ਵਾਲੀ ਜਗ੍ਹਾ ਰੂਪਨਗਰੑਭਰਤਗਡ਼੍ਹੑਕੀਰਤਪੁਰ ਸਾਹਿਬ ਹਾਈਵੇ ’ਤੇ ਪਿੰਡ ਭਰਤਗੜ੍ਹ।
ਹਾਦਸੇ ਦਾ ਕਾਰਨ ਬਡ਼ਾ ਪਿੰਡ ਨੇਡ਼ੇ ਤਿੱਖਾ ਮੋੜ੍ਹ।
ਹਾਦਸੇ ਵਾਲੀ ਜਗ੍ਹਾ ਦੀ ਮੌਜੂਦਾ ਹਾਲਤ ਹੁਣ ਫੋਰਲੇਨ ਬਣ ਚੁੱਕਾ ਹੈ। ਓਵਰ ਸਪੀਡ ਕਾਰਨ ਹਾਦਸੇ ਹੁੰਦੇ ਰਹਿੰਦੇ ਹਨ।
ਸੁਖਚੈਨ ਸਿੰਘ
ਦ੍ਰੋਣਾਚਾਰਿਆ ਐਵਾਰਡੀ ਪਹਿਲਵਾਨ। ਤਹਿਰਾਨ ਏਸ਼ੀਅਨ ਗੇਮਜ਼ ’ਚ ਕਾਂਸੀ ਮੈਡਲ ਜੇਤੂ।
ਮੌਤ 10 ਜਨਵਰੀ, 2018
ਹਾਦਸੇ ਵਾਲੀ ਜਗ੍ਹਾ ਪਟਿਆਲਾ ਦਾ ਸਦਰਨ ਬਾਈਪਾਸ।
ਹਾਦਸੇ ਦਾ ਕਾਰਨ ਤਿੱਖੇ ਮੋਡ਼ ਦਾ ਸੂਚਨਾ ਬੋਰਡ ਅਤੇ ਲਾਈਟ ਵੀ ਨਹੀਂ ਸੀ।
ਹਾਦਸੇ ਵਾਲੀ ਜਗ੍ਹਾ ਦੀ ਮੌਜੂਦਾ ਸਥਿਤੀ ਹਾਲੇ ਵੀ ਕੋਈ ਸੁਚਨਾ ਬੋਰਡ ਨਹੀਂ। ਇਹੀ ਇਕ ਹੋਰ ਹਾਦਸੇ ਵਿਚ ਪਰਿਵਾਰ ਦੇ ਪੰਜ ਸ਼ਰਧਾਲੂਆਂ ਦੀ ਮੌਤ ਹੋਈ ਸੀ।
ਸਰਲਾ ਪਰਾਸ਼ਰ
ਸਬਕਾ ਕਾਂਗਰਸੀ ਮੰਤਰੀ
ਮੌਤ ਸਤੰਬਰ, 1982
ਹਾਦਸੇ ਵਾਲੀ ਜਗ੍ਹਾ ਰੂਪਨਗਰੑਕੀਰਤਪੁਰ ਸਾਹਿਬ ਹਾਈਵੇ ’ਤੇ ਪਿੰਡ ਭਰਤਗਡ਼੍ਹ।
ਹਾਦਸੇ ਦਾ ਕਾਰਨ ਬਡ਼ਾ ਪਿੰਡ ਨੇਡ਼ੇ ਤਿੱਖਾ ਮੋਡ਼।
ਇਹ ਵਾਲੑ ਵਾਲ ਬਚੇ
ਗੁਰਦਾਸ ਮਾਨ
ਪੰਜਾਬੀ ਗਾਇਕ
ਹਾਦਸਾ 20 ਜਨਵਰੀ, 2007
ਹਾਦਸੇ ਵਾਲੀ ਜਗ੍ਹਾ ਰੂਪਨਗਰ ਚੰਡੀਗਡ਼੍ਹ ਹਾਈਵੇ ’ਤੇ ਭਾਗੋਮਾਜਰਾ। ਕਾਰ ਚਾਲਕ ਦੀ ਮੌਤ।
ਹਾਦਸੇ ਦਾ ਕਾਰਨ ਤੇਜ਼ ਰਫ਼ਤਾਰ ਟਰਾਲੀ ਦੀ ਗਲਤ ਓਵਰਟੇਕਿੰਗ।
ਜੁਗਰਾਜ ਸਿੰਘ ਹਾਦਸਾ 3 ਸਤੰਬਰ, 2003 ਜੋ ਕਿ ਸਾਬਕਾ ਭਾਰਤੀ ਹਾਕੀ ਖਿਡਾਰੀ ਸੀ ਜਿਸਦੀ ਮੌਤ ਦਾ ਕਾਰਣ ਅਚਾਨਕ ਰਿਕਸ਼ਾ ਸਾਹਮਣੇ ਆਉਣ ਕਾਰਣ ਸੜਕ ਦੀ ਜਗ੍ਹਾ ਚ ਕਮੀ ਦੱਸੀ ਜਾ ਰਹੀ ਹੈ।