ਬੀਬੀਐਨ ਨੈਟਵਰਕ ਪੰਜਾਬ,ਲੁਧਿਆਣਾ ਬਿਊਰੋਂ,21 ਨਵੰਬਰ
ਅੱਗ ਲੱਗਣ ਦੀਆਂ ਕਈ ਘਟਨਾਵਾਂ ਹਰ ਰੋਜ਼ ਦੇਖਣ ਸੁਣਨ ਨੂੰ ਮਿਲਦੀਆਂ ਹਨ। ਜਿਸ ਵਿੱਚ ਲੱਖਾਂ ਦਾ ਹੀ ਸਮਾਨ ਸੜ ਕੇ ਸੁਆਹ ਹੋ ਜਾਂਦਾ ਹੈ। ਬੀਤੇ ਦਿਨਾਂ ਚ ਲੁਧਿਆਣਾ ਚ ਕਿਸੇ ਨਾ ਕਿਸੇ ਫੈਕਟਰੀ ਜਾਂ ਗੋਦਾਮ ਚ ਲੱਗਣ ਅੱਗ ਦੇ ਮਾਮਲੇ ਸਾਹਮਣੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ ਦਾ ਮਾਮਲਾ ਹੁਣ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਬਸਤੀ ਜੋਧੇਵਾਲ ਦੇ ਨਿਊ ਸ਼ਕਤੀ ਨਗਰ ਇਲਾਕੇ ਵਿੱਚ ਸਥਿਤ ਵੂਲਨ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਇਸ ਦੀ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾਉਣ ਚ ਲੱਗੀ ਹੋਈ ਹੈ। ਇਹ ਸਪੱਸ਼ਟ ਨਹੀਂ ਹੈ ਕਿ ਅੱਗ ਕਿਸ ਕਾਰਨ ਲੱਗੀ। ਇਹ ਘਟਨਾ ਅੱਜ ਸੋਮਵਾਰ ਦੀ ਸਵੇਰੇ 6 ਵਜੇ ਦੀ ਹੈ।ਇਸ ਘਟਨਾ ਨਾਲ ਇਲਾਕੇ ੋਚ ਤਰਥੱਲੀ ਮਚ ਗਈ। ਨਿਊ ਸ਼ਕਤੀ ਨਗਰ ਦੀ ਗਲੀ ਨੰਬਰ 8 ਵਿੱਚ ਸਥਿਤ ਸ਼੍ਰੀਰਾਮ ਮੂਲ ਟਰੇਡਰਜ਼ ਫੈਕਟਰੀ ਦੀ ਚੌਥੀ ਮੰਜ਼ਿਲ ਨੂੰ ਲੱਗੀ ਅੱਗ ਨੂੰ ਦੇਖ ਕੇ ਲੋਕਾਂ ਨੇ ਇਸ ਦੇ ਮਾਲਕ ਨੀਰਜ ਗੋਇਲ ਨੂੰ ਫੋਨ ਕਰਕੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ।ਇਸ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਅਤੇ ਫੈਕਟਰੀ ਮਾਲਕ ਮੌਕੇ ਤੇ ਪਹੁੰਚ ਗਏ। ਘਟਨਾ ਸਥਲ ਤੇ ਥਾਣਾ ਟਿੱਬਾ ਅਤੇ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਵੀ ਮੌਕੇ ’ਤੇ ਤਾਇਨਾਤ ਸੀ। ਖ਼ਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਵੱਲੋਂ ਪਾਣੀ ਦੀ ਵਰਤੋਂ ਕੀਤੀ ਜਾ ਚੁੱਕੀ ਸੀ। ਇਸ ਘਟਨਾ ਤੇ ਜੋ ਅੱਗ ਲੱਗਣ ਦਾ ਹਾਦਸਾ ਹੋਇਆ ਹੈ,ਜਿਸ ਕਰਕੇ ਅੱਗ ਲੱਗ ਹੈ ,ਪੁਲਿਸ ਉਸਦੀ ਜਾਂਚ ਚ ਲੱਗ ਗਈ ਹੈ।