ਬੀਬੀਐਨ ਨੈਟਵਰਕ ਪੰਜਾਬ,ਜਲੰਧਰ ਬਿਊਰੋਂ,21 ਨਵੰਬਰ
ਅੱਜ ਦੇ ਸਮੇਂ ਚ ਲੁੱਟ—ਖੋਹ ਦਾਦੌਰ ਵੱਧ ਰਿਹਾ ਹੈ,ਇਹ ਲੁੱਟਾਂ ਖੋਹਾਂ ਨਸ਼ੇੜੀਆਂ ਅਤੇ ਚੋਰਾਂ ਵੱਲੋਂ ਬੇਰੋਜ਼ਗਾਰੀ ਅਤੇ ਗਲਤ ਆਦਤਾਂ ਕਰਕੇ ਕੀਤੀਆਂ ਜਾਂਦੀਆਂ ਹਨ।
ਇਹ ਘਟਨਾਵਾਂ ਪਹਿਲਾਂ ਆਮ ਲੋਕਾਂ ਨਾਲ ਵਾਪਰਦੀਆਂ ਸੀ, ਜਿਸ ਤੋਂ ਬਾਅਦ ਲੋਕ ਇਨਸਾਫ ਲਈ ਪੁਲਸ ਕੋਲ ਗੁਹਾਰ ਲਗਾਉਂਦੇ ਸੀ, ਪਰ ਹੁਣ ਇਹ ਲੁੱਟਾਂ-ਖੋਹਾਂ ਆਮ ਲੋਕਾਂ ਦੀ ਥਾਂ ਲੋਕਾਂ ਨੂੰ ਇਨਸਾਫ ਦਿਵਾਉਣ ਵਾਲੇ ਪੁਲਸ ਮੁਲਾਜ਼ਮਾਂ ਨਾਲ ਹੀ ਹੋਣ ਲੱਗੀਆਂ ਹਨ। ਇਸ ਤਰ੍ਹਾਂ ਦਾ ਹੀ ਮਾਮਲਾ ਜਲੰਧਰ ਦੇ ਕੋਲ ਪੈਂਦੇ ਬਾਰਾਂਦਰੀ ਦਾ ਸਾਹਮਣੇ ਆਇਆ ਹੈ ।ਜਿਸ ਵਿੱਚ ਦੋ ਵਿਅਕਤੀਆਂ ਵੱਲੋਂ ਅਧਿਕਾਰੀਆਂ ਦੇ ਫੋਨਾਂ ਨੂੰ ਝਪਟਿਆ ਗਿਆ ਹੈ। ਥਾਣਾ ਬਾਰਾਂਦਰੀ ਦੀ ਪੁਲਿਸ ਨੇ ਪੁਲਿਸ ਮੁਲਾਜ਼ਮ ਦਾ ਫੋਨ ਝਪਟਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਮੋਬਾਈਲ ਅਤੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਇੱਥੋਂ ਦੇ ਥਾਣਾ ਮੁਖੀ ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਏਐੱਸਆਈ ਸਵਰਨ ਕੁਮਾਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੀ ਡਿਊਟੀ ਖਤਮ ਕਰ ਕੇ ਆਪਣੇ ਮੋਟਰਸਾਈਕਲ ੋਤੇ ਪੁਲਿਸ ਲਾਈਨ ਰੋਡ ੋਤੇ ਜਾ ਰਿਹਾ ਸੀ ਕਿ ਮੋਟਰਸਾਈਕਲ ਨੰਬਰ ਪੀਬੀ 08 ਏਕੇ 6880 ੋਤੇ ਦੋ ਨੌਜਵਾਨ ਆਏ ਅਤੇ ਉਸ ਦੇ ਹੱਥ ਵਿਚ ਫੜਿਆ ਮੋਬਾਈਲ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਸਵਰਨ ਕੁਮਾਰ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਐਤਵਾਰ ਐੱਸਆਈ ਸੁਖਚੈਨ ਸਿੰਘ ਨੇ ਇਸ ਮਾਮਲੇ ਦੇ ਦੋਸ਼ੀ ਤਰਨਜੋਤ ਸਿੰਘ ਉਰਫ ਬਾਜਾ ਮੁਹੱਲਾ ਇਸਲਾਮਗੰਜ ਅਤੇ ਜਤਿਨ ਉਰਫ ਟੈਟੂ ਵਾਸੀ ਮਖਦੂਮਪੂਰਾ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਮੋਬਾਈਲ ਅਤੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਨੂੰ ਅਦਾਲਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।ਉਸ ਤੋਂ ਬਾਅਦ ਹੀ ਕੁੱਝ ਸਪਸ਼ਟ ਹੋਵੇਗਾ।
ADVERTISEMENT
ADVERTISEMENT
ADVERTISEMENT